HOME ਧੰਨ ਗੁਰੂ ਬਾਜਾਂ ਵਾਲਿ਼ਆ ਗੀਤ 12 ਜਨਵਰੀ ਨੂੰ

ਧੰਨ ਗੁਰੂ ਬਾਜਾਂ ਵਾਲਿ਼ਆ ਗੀਤ 12 ਜਨਵਰੀ ਨੂੰ

3

ਧੂਰੀ  (ਸਮਾਜ ਵੀਕਲੀ)  ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਅਤੇ ਸਥਾਪਿਤ ਗੀਤਕਾਰ ਮੂਲ ਚੰਦ ਸ਼ਰਮਾ ਦਾ ਲਿਖਿਆ ਅਤੇ ਬੁਲੰਦ ਆਵਾਜ਼ ਦੇ ਮਾਲਕ ਗਾਇਕ ਬਲਬੀਰ ਸਿੰਘ ਦਿਲਦਾਰ ਦੁਆਰਾ ਗਾਇਆ ਧਾਰਮਿਕ ਗੀਤ ” ਧੰਨ ਗੁਰੂ ਬਾਜਾਂ ਵਾਲਿ਼ਆ ” 12 ਜਨਵਰੀ ਦਿਨ ਸੋਮਵਾਰ ਨੂੰ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ” ਗਾਉਂਦਾ ਪੰਜਾਬ ” ਵਿੱਚ ਪ੍ਰਸਾਰਿਤ ਕੀਤਾ ਜਾਵੇਗਾ । ਗਾਇਕ ਬਲਬੀਰ ਸਿੰਘ ਦਿਲਦਾਰ ਦੇ ਦੱਸਣ ਅਨੁਸਾਰ ਇਹ ਪ੍ਰੋਗਰਾਮ ਰਾਤੀਂ 08 ਵਜੇ ਤੋਂ 08 – 30 ਵਜੇ ਤੱਕ ਪ੍ਰਸਾਰਿਤ ਹੋਵੇਗਾ । ਦੇਸੀ ਹੇਕ ਮਿਊਜ਼ਿਕ ਪਟਿਆਲਾ ਦੀ ਪੇਸ਼ਕਸ਼ ਇਸ ਗੀਤ ਨੂੰ ਵਿਨੋਦ ਰੱਤੀ ਸੰਗੀਤਕਾਰ ਨੇ ਸੰਗੀਤਕ ਧੁਨਾਂ ਨਾਲ਼ ਸ਼ਿੰਗਾਰਿਆ ਹੈ । ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਗੀਤ ਦਾ ਲੋਕ ਅਰਪਣ ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਧੂਰੀ ਦੇ ਮਹੀਨਾਵਾਰ ਸਾਹਿਤਕ ਸਮਾਗਮ ਵਿਖੇ ਪ੍ਰਸਿੱਧ ਲੇਖਕਾਂ ਵੱਲੋਂ ਬੜੀ ਧੂਮ ਧਾਮ ਨਾਲ਼ ਕੀਤਾ ਗਿਆ ਸੀ , ਉਸੇ ਦਿਨ ਤੋਂ ਸੋਸ਼ਲ ਮੀਡੀਆ ਰਾਹੀਂ ਵੀ ਕਾਫ਼ੀ ਦਿਲਚਸਪੀ ਨਾਲ਼ ਸੁਣਿਆਂ ਅਤੇ ਸਲਾਹਿਆ ਜਾ ਰਿਹਾ ਹੈ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਉਸਾਰੂ ਸਾਹਿਤ ਲਈ ਪੜ੍ਹਨਾ ਬੇਹੱਦ ਜ਼ਰੂਰੀ: ਸਰਬਜੀਤ ਕੌਰ ਢਿੱਲੋਂ
Next articleਕਨੇਡਾ ਦੇ ਟੈਨਿਸ ਸਿਤਾਰੇ ਮਿਲੋਸ ਰਾਓਨਿਕ ਵੱਲੋਂ ਸੰਨਿਆਸ ਦਾ ਫੈਸਲਾ