ਸ਼ੁਭ ਸਵੇਰ ਦੋਸਤੋ

                                                   ਸਮਾਜ ਵੀਕਲੀ’

ਕੱਚ ਵਰਗੀਆਂ ਤਿੱਖੀਆਂ ਗੱਲਾਂ ਸਾਰਿਆਂ ਨੂੰ ਚੁੰਬਦੀਆਂ ਨੇ, ਪਰ ਕੱਚ ਤੋਂ ਬਣਿਆ ਸ਼ੀਸ਼ਾ, ਪੂਰੀ ਦੁਨੀਆਂ ਦੇਖਦੀ ਹੈ!
ਅੱਜ ਸਾਡੇ ਲੱਕ ਦੁਆਲੇ ਗਿੱਟਿਆਂ ਤੋਂ ਉੱਚੀਆਂ ਪੈਂਟਾਂ, ਪਜਾਮੇ, ਸਲਵਾਰਾਂ ਸੋਚ ਗਿੱਟਿਆਂ ਵਿਚ ਹੋਣ ਦਾ ਪ੍ਰਮਾਣ ਹਨ।
ਵਿਆਹਾਂ-ਸਾਦੀਆਂ ਤੇ ਹੋਰ ਸਮਾਗਮਾਂ ਵਿਚ ਅਕਲਾਂ ਵਾਲੇ ਘੱਟ ‘ਤੇ ਰਫ਼ਲਾਂ ਵਾਲਿਆਂ ਦੀ ਭੀੜ ਜ਼ਿਆਦਾ ਹੁੰਦੀ ਹੈ!
ਹਰ ਵਿਸ਼ੇ ਤੇ ਅਸੀਂ ਕੱਲੀਆਂ ਫੜ੍ਹਾਂ ਮਾਰਦੇ ਹਾਂ, ਅਮਲ ਘੱਟ ਕਰਨ ਦੇ ਆਦਿ ਹੋ ਚੁੱਕੇ ਹਾਂ!
ਸਾਡੇ ਬੱਚਿਆਂ ਦੀਆਂ ਮੈਰਿਟਾਂ ਦਿਨ ਬਾ-ਦਿਨ ਚੜ੍ਹ ਰਹੀਆਂ ਨੇ ਪਰ ਮਿਆਰ ਡਿੱਗ ਰਿਹਾ ਹੈ!
ਸਾਡਾ ਗੀਤ-ਸੰਗੀਤ ਸਿਰਫ਼ ਯਾਰਾਂ-ਹਥਿਆਰਾਂ ਨੂੰ ਸਲਾਉਂਦਾ ਹੈ, ਨਾਰਾਂ ਨੂੰ ਨਿੰਦਦਾ ਹੈ, ਪਰ ਢੰਡੋਰਾ ਫਿਰ ਵੀ ਸੱਭਿਆਚਾਰ ਦਾ ਪਿੱਟਿਆ ਜਾ ਰਿਹਾ ਹੈ!
ਰਾਜਨੀਤੀ ‘ਚ ਡੂੰਘੇ ਪਾੜੇ ਨੇ, ਰਿਸ਼ਤਿਆਂ ‘ਚ ਡੂੰਘੇ ਪੁਆੜੇ ਨੇ, ਔਰਤਾਂ ‘ਚ ਡੂੰਘੇ ਸਾੜੇ ਨੇ, ਸਾਡੀਆਂ ਜ਼ਮੀਰਾਂ ਗੁਲਾਮ ਨੇ, ਵਿਖਾਵੇ ਹੱਦ ਤੋਂ ਵੱਧ ਕੇ ਨੇ!
ਸਾਡੇ ਵੱਡਿਆਂ ਦੇ ਵਿਚੋਲੇ ਰਿਸ਼ਤੇ ਲੱਭਦੇ ਸੀ, ਅੱਜ-ਕੱਲ੍ਹ ਪ੍ਰੇਮੀ ਜੋੜੇ ਵਿਚੋਲਾ ਲੱਭਦੇ ਆ… ਸਮਝੋ ਬਾਹਰ ਹੈ ਸਾਡਾ ਭਾਈਚਾਰਾ ਕਿਹੜੀ ਤਰੱਕੀ ਦੀਆਂ ਪੁਲਾਂਘਾਂ ਪੁੱਟਦਾ ਜਾ ਰਿਹਾ ਹੈ???
ਕਿਸੇ ਵੀ ਚੀਜ਼ ਦੀ ਕੀਮਤ ਉਸਦੀ ਗੁਣਵੱਤਾ ਦੇਖ ਕੇ ਲਗਾਈ ਜਾਂਦੀ ਹੈ। ਪਰ ਵਿਕੀ ਹੋਈ ਜ਼ਮੀਰ ਦੀ ਕੀਮਤ ਨਹੀਂ ਲੱਗਦੀ, ਸਗੋਂ ਔਕਾਤ ਮੁਤਾਬਿਕ ਸੌਦਾ ਕੀਤਾ ਜਾਂਦਾ ਹੈ ਦੋਸਤੋ।
ਹਰ ਸੌਦਾ ਇੱਕ ਤਰ੍ਹਾਂ ਦਾ ਸਮਝੌਤਾ ਹੀ ਹੁੰਦਾ ਹੈ, ਜਿਸ ਵਿੱਚ ਦੋਵੇਂ ਧਿਰਾਂ ਦੀ ਸਿਰਫ਼ ਹਾਂ ਹੀ ਹੁੰਦੀ ਹੈ, ਸੌਦੇ ਚ ਭਾਵਨਾਵਾਂ ਨਹੀਂ ਹੁੰਦੀਆਂ!
ਦਿਲ ਤਾਂ ਹੁਣ ਸਾਡੇ ਜਿਸਮਾਂ ਅੰਦਰ ਸਿਰਫ਼ ਖੂਨ ਸਾਫ਼ ਕਰਨ ਵਾਲਾ ਯੰਤਰ ਬਣ ਕੇ ਰਹਿ ਗਿਆ ਹੈ।
ਪਿਆਰ, ਮੁਹੱਬਤ, ਅਦਬ ਤੇ ਸਤਿਕਾਰ ਭਾਵੇਂ ਸਭ ਮੈਨੂੰ ਬੀਤੇ ਵੇਲਿਆਂ ਦੀਆਂ ਗੱਲਾਂ ਲਗਦੀਆਂ ਨੇ, ਪਰ ਮੁਨਕਰ ਨਹੀਂ ਹੁੰਦਾ ਕਿ ਅੱਜ ਵੀ ਹਨ ਕੁਦਰਤ ਵਰਗੇ ਲੋਕ ਜੋ ਆਪਣਿਆਂ ਦੀ ਪੀੜਾਂ ਨੂੰ ਕੋਹਾਂ ਦੂਰ ਹੋ ਕਿ ਵੀ ਨੇੜਲਿਆਂ ਤੋਂ ਜ਼ਿਆਦਾ ਮਹਿਸੂਸ ਕਰਦੇ ਹਨ!
…ਹਰਫੂਲ ਸਿੰਘ ਭੁੱਲਰ

ਮੰਡੀ ਕਲਾਂ 9876870157 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੰਨੀ ਕਹਾਣੀ /  ‘ ਲੋਹੜਾ ‘
Next articleSamaj Weekly 315 = 11/01/2024