ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਆਪਣਾ ਬਣਾਉਣ ਲਈ ਪਹਿਲੀ ਨਜ਼ਰ ਹੀ ਕਾਫ਼ੀ ਹੁੰਦੀ ਹੈ ਤੇ ਪਰਖਣ ਲਈ ਸਾਰੀ ਜ਼ਿੰਦਗੀ ਵੀ ਥੋੜ੍ਹੀ ਹੁੰਦੀ ਹੈ। ਚਲੋ ਜਿਉਂਦੇ ਰਹਿਣ ਪਰਖਣ ਵਾਲੇ ਸਸਤੇ ਲੋਕ ਜੋ ਸਾਨੂੰ ਜੀਵਨ ਦੇ ਮਹਿੰਗੇ ਸਬਕ ਸਿਖਾ ਜਾਂਦੇ ਨੇ। ਕੱਲ੍ਹ ਦੇ ‘ਵਿਰਾਸਤ ਬਾਗ਼’ ਦੇ ਸਮਾਗਮ ਦੀ ਪਿਆਰੀ ਯਾਦ।
ਕੁਦਰਤ ਨੇ ਜਿੱਥੇ ਸਾਨੂੰ ਜਨਮ ਦਿਤਾ, ਉੱਥੋਂ ਦੇ ਹਾਲਾਤਾਂ ਨਾਲ ਲੜ ਕੇ ਸਾਡਾ ਜੀਵਨ ਸੰਵਰਦਾ ਹੈ। ਕੁਦਰਤ ਮੌਕੇ ਵੀ ਸਭ ਨੂੰ ਦਿੰਦੀ ਹੈ, ਮੌਕੇ ਨੂੰ ਠੁਕਰਾ ਦਿੱਤਾ ਜਾਵੇ ਤਾਂ ਬੰਦੇ ਦੀ ਯੋਗਤਾ ਵੀ ਕਿਸੇ ਕੰਮ ਨਹੀਂ ਆਉਂਦੀ।

ਜੀਵਨ ਵਿਚ ਯੋਗਤਾ-ਅਯੋਗਤਾ ਸਾਡੇ ਆਪਣੇ ਦਿਮਾਗ਼ ‘ਚ ਘੜੀਆਂ ਹੱਦਾਂ ਵਿਚੋਂ ਪੈਦਾ ਹੁੰਦੀ ਹੈ। ਅਨਾੜੀ ਪਰਿੰਦਿਆਂ ਵਾਂਗੂ ਸਵੇਰੇ ਸਭ ਤੋਂ ਜਲਦੀ ਉੱਡਣਾ ਪੈਂਦਾ ਤੇ ਰਾਤੀਂ ਸਭ ਤੋਂ ਮਗਰੋਂ ਸੌਣਾ ਪੈਂਦਾ, ਤਾਂ ਕਿਤੇ ਜਾ ਕੇ ਕਿਰਦਾਰ ਤੇ ਥੋੜੀ ਬਹੁਤੀ ਪਾਲਸ਼ ਵੱਜਦੀ ਐ, ਨਹੀਂ ਤਾਂ ਲੋਕ ਸਾਡਾ ਪੂਰਾ ਨਾਮ ਵੀ ਨਹੀਂ ਲੈਂਦੇ, ਇੱਜ਼ਤ ਤਾਂ ਕਿਹਣੇ ਦੇਣੀ ਆ? ਸਾਨੂੰ ਉਹ ਰੱਸੀ ਬਣਨਾ ਪੈਂਦਾ…ਜਿਸ ਨਾਲ ਦਿਮਾਗ਼ ਵਿਚ ਚਲਦੀਆਂ ਹਜ਼ਾਰਾਂ ਗੰਦੀਆਂ, ਘਟੀਆਂ ਤੇ ਪਿਛਾਂਹ ਖਿੱਚੂ ਸੋਚਾਂ ਨੂੰ ਕੱਸ ਕੇ ਬੰਨ੍ਹਿਆ ਜਾ ਸਕੇ।

ਵਿਰਾਸਤ ਚ ਮਿਲੀ ਚੰਗੀ ਜੱਦੀ ਜਾਇਦਾਦ ਨਾਲ ਤਾਂ ਹਰ ਕੋਈ ਜੀਵਨ ਦੇ ਜਹਾਜ਼ ਨੂੰ ਆਸਾਨੀ ਨਾਲ ਚਲਾ ਸਕਦੈ। ਸਵਾਦ ਤਾਂ ਜੇ ਕੱਲਿਆ ਤੋਂ ਕਾਫ਼ਲਾ ਬਣੇ! ਚੰਗਿਆਂ ਮਲਾਹਾਂ ਦੀ ਪਹਿਚਾਣ ਵੀ ਤਾਂ ਤੂਫਾਨਾਂ ਵਿਚ ਹੀ ਹੁੰਦੀ ਐ, ਸ਼ਾਂਤ ਸਾਗਰ ਵਿਚ ਤਾਂ ਸਾਰੇ ਹੀ ਡਰਾਈਵਰ ਹੁੰਦੇ ਨੇ!

ਜੇ ਅਸੀਂ ਖੁਦ ਜ਼ਿੰਦਗੀ ਦੇ ਜਰਨੈਲ ਬਣਾਂਗੇ, ਫਿਰ ਹੀ ਸਾਡੇ ਪਰਿਵਾਰ ਦੇ ਸਿਪਾਹੀ ਬਹਾਦਰ ਬਣ ਸਕਦੇ ਆ। ਕਾਗ਼ਜ਼ਾਂ ਦੇ ਸ਼ੇਰ ਕਦੇ ਪਰਖ ‘ਤੇ ਪੂਰੇ ਨਹੀਂ ਉਤਰਦੇ। ਸਭ ਤੋਂ ਗ਼ਰੀਬ ਓਹ ਹੁੰਦੇ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕੇ ਅਸੀਂ ਕਿਨੇ ਅਮੀਰ ਹਾਂ।

ਜੀਵਨ ਜਿਹੋ ਜਿਹਾ ਵੀ ਹੋਵੇ ਖੁਸ਼ ਰਹਿਣ ਦੀ ਕੋਸ਼ਿਸ਼ ਕਰੀਏ ਕਿਉਂਕਿ ਤੰਦਰੁਸਤ ਸਰੀਰ-ਖ਼ੁਸ਼ ਦਿਲ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਹੁੰਦੇ ਨੇ।
*ਦੁਨੀਆ ਸਭ ਲਈ ਇੱਕ ਸਰਾਂ,*
*ਆਖਿਰ ਸਭਨੇ ਜਾਣਾ ਅਗਾਂਹ,*
*ਜਦ ਅਲਵਿਦਾ ਜੱਗ ਨੂੰ ਕਹਿ ਜਾਈਏ,*
*ਸਭਨਾਂ ਨੂੰ ਮਿੱਠੀਆਂ ਯਾਦਾਂ ਦੇ ਜਾਈਏ!*

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੇਟ ਦੀ ਭੁੱਖ
Next articleਦੋਸਤਾਂ ਦੀ ਦੁਨੀਆਂ