(ਸਮਾਜ ਵੀਕਲੀ)
ਜੇ ਇਸ ਜਹਾਨ ਤੇ ਕੋਈ ਰਾਸ਼ਟਰਪਿਤਾ ਹੋਣ ਦਾ ਹੱਕ ਰੱਖਦਾ ਹੈ ਤਾਂ ਓਹ ਸਿਰਫ਼ ਤੇ ਸਿਰਫ਼ ਸਾਹਿਬੇ ਕਮਾਲ ‘ਸ੍ਰੀ ਗੁਰੂ ਗੋਬਿੰਦ ਸਿੰਘ’ ਜੀ ਹੀ ਹਨ। ਇਤਿਹਾਕਾਰਾਂ ਅਨੁਸਾਰ ਅੱਜ ਦੇ ਦਿਨ ਚਮਕੌਰ ਗੜ੍ਹੀ ਦੀ ਮੰਮਟੀ ਤੇ ਖੜ੍ਹਕੇ ਸਾਹਿਬੇ ਕਮਾਲ ਆਪਣੇ ਵੱਡੇ ਪੁੱਤਰਾਂ ਨੂੰ ਸ਼ਹੀਦ ਹੁੰਦਾ ਦੇਖ ਰਹੇ ਸਨ। ਐਵੇਂ ਈ ਥੋੜ੍ਹਾ ਦੁਨੀਆਂ ਸੀਸ ਝੁਕਾਉਂਦੀ, ਰੌਂਗਟੇ ਖੜੇ ਹੋ ਜਾਂਦੇ ਨੇ ਸੋਚਕੇ ਹੀ… *ਧੰਨ ਐ ਤੇਰੀ ਸਿੱਖੀ…*
ਉਨ੍ਹਾਂ ਵੱਲੋਂ ਸਾਨੂੰ ਬਖਸ਼ਿਸ਼ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਬਾਣੀ ਦੱਸਦੀ ਹੈ ਕਿ ਬਿਨਾਂ ਆਪਣੇ ਅੰਦਰ ਤੱਕਿਆ ਕਦੇ ਵੀ ਭਰਮ-ਭੁਲੇਖੇ ਨਹੀਂ ਨਿੱਕਲ ਸਕਦੇ। ਪਤਾ ਨਹੀਂ ਸਾਨੂੰ ਕਦੋਂ ਅਕਲ ਆਊ? ਕਿ ਪਿੰਡ ਵਾਲੇ ਗੁਰੂਘਰ ਦੇ ਵਿਚ ਪ੍ਰਕਾਸ਼ ਅਤੇ ਤੀਰਥ ਅਸਥਾਨ ਵਾਲੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਕੋਈ ਵੀ ਫਰਕ ਨਹੀਂ ਹੈ! ਇਹ ਸਭ ਚਾਲਾਂ ਧਾਰਮਿਕ ਮਸੰਦਾਂ ਦੀਆਂ ਹਨ ਜੋ ਸਾਨੂੰ ਭਾਵਕ ਗੱਲਾਂ ਕਰ-ਕਰ ਕੇ ਅਤੇ ਝੂਠੀਆਂ ਕਹਾਣੀਆਂ ਦਾ ਪੱਲਾ ਫੜ੍ਹ ਕੇ ਉਸ ਅੰਧਵਿਸ਼ਵਾਸ਼ ਵੱਲ ਧੱਕ ਰਹੇ ਹਨ ਜਿੱਥੋਂ ਬਾਬਾ ਨਾਨਕ ਜੀ ਨੇ ਤਰਕ ਦੇ ਅਧਾਰ ਤੇ ਸਾਨੂੰ ਬਾਹਰ ਕੱਢਿਆ ਸੀ। ਕੀ ਅਸੀਂ ਅੱਜ ਵੀ ਚਾਹੁੰਦੇ ਹਾਂ ਸਾਡੇ ਹੱਕ ਹਲਾਲ ਦੇ ਪੈਸਿਆਂ ਨਾਲ ਇਨ੍ਹਾਂ ਮਸੰਦਾਂ ਦੀਆਂ ਈਦਾਂ ਇਸੇ ਤਰ੍ਹਾਂ ਲੱਗਦੀਆਂ ਰਹਿਣ? ਮਿਥਿਹਾਸ ਦੇ ਪੁਜਾਰੀਆਂ ਨੇ ਕੁਰਬਾਨੀਆਂ ਵਾਲੇ ਇਤਿਹਾਸ ਨੂੰ ਐਨਾ ਮਹੀਨ ਰੇਤ ਬਣਾ ਦਿੱਤਾ ਹੈ ਕਿ ਇਹ ਬੰਦ ਮੁੱਠੀ ‘ਚੋਂ ਵੀ ਕਿਰ ਰਿਹਾ ਹੈ, ਲਗਾਤਾਰ ਕਿਰ ਰਿਹਾ ਹੈ…
ਸ਼ਹਾਦਤਾਂ ਦੇ ਦਿਨਾਂ ਵਿਚ ਹੋ ਰਹੇ ਸਮਾਜਿਕ ਵਰਤਾਰੇ ਦੇਖਕੇ ਮਨ ਦੁੱਖੀ ਹੁੰਦਾ ਹੈ। ਅਸੀਂ ਦੁਨੀਆਦਾਰ ਛੋਟੀਆਂ-ਛੋਟੀਆਂ ਗੱਲਾਂ ਵਿੱਚ ਉਲਝਕੇ ਆਪਣੇ ਅਸਲ ਮਾਰਗ ਤੋਂ ਭਟਕ ਚੁੱਕੇ ਹਾਂ, ਜ਼ੁਲਮ ਰੋਕਣਾ ਤਾਂ ਕੀ ਅਸੀਂ ਸਹਿਣ ਦੇ ਆਦੀ ਹੋ ਗਏ ਹਾਂ, ਸੱਚ ਬੋਲਣਾ ਤਾਂ ਕੀ ਝੂਠ ਚੋਂ ਜਿਉਂ ਰਹੇ ਹਾਂ, ਦੁਨੀਆਂ ਦੀ ਸਭ ਤੋਂ ਵੱਡੀ ਸ਼ਹਾਦਤ ਸਾਡੇ ਪਰਿਵਾਰ ਵਿੱਚ ਹੈ। ਨਾਲ ਕੁਰੀਤੀਆਂ ਵੀ ਸਿਰੇ ਦੀਆਂ ਪਤਾ ਨਹੀਂ ਕਿੱਥੋਂ ਆ ਗਈਆਂ..?
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly