ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)

    ਬਾਬੇ ਨਾਨਕ ਦਾ ਲੰਗਰ ਬਿਲਕੁਲ ਸਾਦਾ ਅਤੇ ਸਿਰਫ਼ ਲੋੜਵੰਦ ਲਈ ਹੋਣਾ ਚਾਹੀਦੈ ਹੈ, ਵੀਰ ਦੇ ਲਿਖੇ ਇਨ੍ਹਾਂ ਸ਼ਬਦਾਂ ਤੋਂ ਉਪਰ ਕੀ ਤਰਜ਼ਮਾਨੀ ਹੋ ਸਕਦੀ ਐ ਭਲਾ..?
ਪੰਜ-ਆਬਿਆ ਵੇ
ਸਾਡੇ ਬਾਬਿਆ ਵੇ,,
ਇਹ ਆਪਣਾ ਹੀ ਪਾਣੀ ਐ !!
ਸੌ ਵਾਰੀ ਡੁੱਬਿਆ
ਸੌ ਵਾਰੀ ਖੁੱਬਿਆ,,
ਕਿਹੜਾ ਕ਼ੋਈ ਨਵੀਂ ਕਹਾਣੀ ਐ !!
ਕਿਹੜਾ ਪਹਿਲੀ ਵਾਰੀ
ਕੁਦਰਤ ਪਈ ਭਾਰੀ,,
ਦੁੱਖਾਂ ਨਾਲ਼ ਸਾਂਝ ਪੁਰਾਣੀ ਐ !!
ਨਾ ਕੋਈ ਨੱਥ
ਤੇ ਨਾ ਹੀ ਰੱਥ ,,
ਨਾ ਕੋਈ ਚੂੜਾ ਤੇ ਨਾ ਹੀ ਰਾਣੀ ਐ !!
ਟੰਗ ਲਏ ਪੌਂਚੇ
ਕੀ ਕਰਨਾ ਸੌਂ ਕੇ,,
ਜਵਾਕੋ ਤੁਰੋ ਵੇ, ਗੱਲ ਸਿਆਣੀ ਐ !!
ਨਾ ਆਸ ਬਿਗਾਨੀ
ਚੁੱਲ੍ਹੇ ਝਲਾਨੀ ,,
ਧੂੰਆਂ ਰੱਬਾ ਵੇਖ, ਵਿਰਲਾਂ ਥਾਣੀ ਐ !!
ਦੇਗਾਂ ਰਿੱਝੀਆਂ
ਸੇਵਾ ਲਈ ਗਿੱਜੀਆਂ,,
ਉਡੀਕਣ ਕੜਛੀਆਂ ਥਾਲੀ ਐ !!
ਦਾਲ ਦਾ ਦੋਹਨਾਂ
ਪ੍ਰਸ਼ਾਦੇ ਤੇ ਪੋਨਾ,,
ਸੰਗ ਨਾਨਕ ਦੀ ਬਾਣੀ ਐ !!
ਸੰਗ ਨਾਨਕ ਦੀ ਬਾਣੀ ਐ !!
(ਰਾਜ ਭੁੱਲਰ) ਕੋਰੇਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਯਾਦਗਾਰੀ ਹੋ ਨਿੱਬੜਿਆ ਕੈਲੇਫੋਰਨੀਆ ਵਿਖੇ ਹੋਇਆ 8ਵਾਂ ‘ਸਾਂਝ ਮਾਵਾਂ ਧੀਆਂ ਦੀ’ ਸਭਿਆਚਾਰਕ ਸਮਾਗਮ
Next articleRaigad tragedy: Ajit Pawar won’t celebrate 64th birthday on July 22