(ਸਮਾਜ ਵੀਕਲੀ)
ਝੂਠ ਸੱਚ ਨੂੰ ਪਹਿਚਾਣੇ ਅੱਖ ਨਾ,
ਦੋ ਪਰਿਵਾਰਾਂ ਤਾਈਂ ਕਰੇ ਵੱਖ ਨਾ,
ਘਰੇ ਵਹਿਣ ਤੇ ਖਲੋਣ, ਸਰਕਾਰੇ ਪੂਰਾ ਮਾਣ ਚਾਹੀਦਾ,
ਸਰਪੰਚ ਪਿੰਡ ਦਾ ਸਿਆਣਾ, ਸੂਝਵਾਨ ਚਾਹੀਦਾ!
ਲੋਕੋ ਮੋਢੀ ਦੇਸ਼ ਦਾ ਸਿਆਣਾ…
ਜਿਹੜਾ ਹਾਸੇ-ਮਜ਼ਾਕ ਵਿਚ ਕਰੇ ਗੱਲ ਜੀ,
ਓਹ ਆਗੂ ਕਿੱਥੋਂ ਮਸਲੇ ਦਾ ਕਰੂ ਹੱਲ ਜੀ,
ਨਸ਼ਿਆਂ ਤੋਂ ਰਹਿਤ, ਦਿਮਾਗ਼ ਚ ਗਿਆਨ ਚਾਹੀਦਾ,
ਸਰਪੰਚ ਪਿੰਡ ਦਾ ਸਿਆਣਾ, ਸੂਝਵਾਨ ਚਾਹੀਦਾ!
ਲੋਕੋ ਮੋਢੀ ਦੇਸ਼ ਦਾ ਸਿਆਣਾ…
ਧੜ੍ਹਿਆਂ ਤੋਂ ਪਿੰਡ ਨੂੰ ਬਣਾਵੇ ਇੱਕ ਜੋ,
ਏਕੇ ਨਾ ਸੰਵਾਰੇ ਨਗਰ ਦੀ ਦਿੱਖ ਜੋ,
ਤਰਕ ਨਾਲ ਗੱਲ, ਹੱਲ ‘ਚ ਵਿਗਿਆਨ ਚਾਹੀਦਾ,
ਸਰਪੰਚ ਪਿੰਡ ਦਾ ਸਿਆਣਾ ਸੂਝਵਾਨ ਚਾਹੀਦਾ!
ਲੋਕੋ ਮੋਢੀ ਦੇਸ਼ ਦਾ ਸਿਆਣਾ…
ਦਾਗ਼ ਲੱਗਣੋ ਬਚਾਵੇ ਸਦਾ ਪੱਗ ਨੂੰ,
ਚੌਧਰ ਨਾ ਦੇਵੇ ਕਿਸੇ ਲਾਈ ਲੱਗ ਨੂੰ,
ਪੱਥਰ ਤੇ ਲੀਕ ਮੋਹਤਬਰ ਦਾ ਬਿਆਨ ਚਾਹੀਦਾ,
ਸਰਪੰਚ ਪਿੰਡ ਦਾ ਸਿਆਣਾ ਸੂਝਵਾਨ ਚਾਹੀਦਾ!
ਲੋਕੋ ਮੋਢੀ ਦੇਸ਼ ਦਾ ਸਿਆਣਾ…
ਖਾ ਕੇ ਹਰਾਮ ‘ਭੁੱਲਰਾ’ ਓਏ ਕਰੇ ਪਾਰਟੀ,
ਕਾਹਤੋਂ ‘ਹਰਫੂਲ’ ਸਿਆਂ ਜ਼ਮੀਰ ਮਾਰਤੀ,
ਸਾਰਾ ਮੰਡੀ ਕਲਾਂ ਆਖੇ, ਤੈਨੂੰ ਸਮਸ਼ਾਨ ਚਾਹੀਦਾ,
ਸਰਪੰਚ ਪਿੰਡ ਦਾ ਸਿਆਣਾ ਸੂਝਵਾਨ ਚਾਹੀਦਾ!
ਲੋਕੋ ਮੋਢੀ ਦੇਸ਼ ਦਾ ਸਿਆਣਾ…
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly