(ਸਮਾਜ ਵੀਕਲੀ) ਕਿਸੇ ਦੋਸਤ ਵੱਲੋਂ ਭੇਜੀ ਗਈ, ਇਹ ਤਸਵੀਰ ਭਲੇ ਵੇਲਿਆਂ ਦੀ ਹੈ ਜਦੋਂ ਇਨਸਾਨ, ਇਨਸਾਨ ਹੋਇਆ ਕਰਦੇ ਸਨ।
ਕਹਿੰਦੇ… ਦਿਨ ਦੀ ਆਖਰੀ ਰੇਲ ਗੱਡੀ ਪਲੇਟਫਾਰਮ ਤੋਂ ਚੱਲ ਪਈ ਹੈ। ਇੱਕ ਬਜ਼ੁਰਗ ਔਰਤ ਬੈਠੀ ਹੀ ਰਹੀ, ਸ਼ਾਇਦ ਮਾਤਾ ਜੀ ਨੂੰ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਅਗਲੀ ਰੇਲ ਗੱਡੀ ਕੱਲ੍ਹ ਸਵੇਰੇ ਆਵੇਗੀ..!
ਇੱਕ ਕੁਲੀ ਨੇ ਮਾਂ ਨੂੰ ਦੇਖਿਆ… ਮਾਂ ਤੋਂ ਪੁੱਛਿਆ “ਮਾਈ ਜੀ, ਤੁਸੀਂ ਕਿੱਥੇ ਜਾ ਰਹੇ ਹੋ..?”
“ਮੈਂ ਆਪਣੇ ਪੁੱਤਰ ਨੂੰ ਮਿਲਣ ਦਿੱਲੀ ਜਾਵਾਂਗੀ।” ਪਰ ਮਾਈ ਜੀ, ਅੱਜ ਕੋਈ ਰੇਲ ਗੱਡੀ ਨਹੀਂ ਹੈ। ਬਜ਼ੁਰਗ ਬੇ-ਵੱਸ ਦਿਖਾਈ ਦੇ ਰਹੀ ਸੀ। ਕੁਲੀ ਨੇ ਆਰਾਮ ਘਰ ਵਿੱਚ ਬਜ਼ੁਰਗ ਮਾਂ ਨੂੰ ਆਸਰਾ ਦੇਣ ਲਈ ਕਾਫ਼ੀ ਦਿਆਲਤਾ ਦਿਖਾਈ ਤਾਂ ਉਹ ਸਹਿਮਤ ਹੋ ਗਈ। ਆਰਾਮ ਘਰ ਪਹੁੰਚ ਕੇ ਕੁਲੀ ਨੇ ਬਜ਼ਰਗ ਮਾਂ ਤੋਂ ਉਸ ਦੇ ਪੁੱਤਰ ਬਾਰੇ ਪੁੱਛਿਆ..? ਮਾਂ ਨੇ ਜਵਾਬ ਦਿੱਤਾ ਕਿ ਉਸ ਦਾ ਪੁੱਤਰ ਵੀ ਰੇਲਵੇ ਵਿੱਚ ਕੰਮ ਕਰਦਾ ਹੈ।
ਕੁਲੀ ਨੇ ਕਿਹਾ… ਮਾਂ ਮੈਨੂੰ ਨਾਮ ਦੱਸੋ? ਦੇਖਦਾ ਕਿ ਸੰਪਰਕ ਸੰਭਵ ਹੋ ਜਾਵੇ।
ਮਾਂ ਬੋਲੀ “ਉਹ ਮੇਰਾ ਲਾਲ ਹੈ, ਸਾਰੇ ਉਸ ਨੂੰ “ਲਾਲ ਬਹਾਦਰ ਸ਼ਾਸਤਰੀ” ਕਹਿੰਦੇ ਹਨ!” (ਮਾਂ ਨੇ ਜਵਾਬ ਦਿੱਤਾ) ਪੁੱਤਰ ਉਦੋਂ ਭਾਰਤੀ ਰੇਲਵੇ ਦਾ ਕੈਬਨਿਟ ਮੰਤਰੀ ਸੀ। ਇੱਕ ਪਲ ਵਿੱਚ, ਸਾਰਾ ਸਟੇਸ਼ਨ ਹਫੜਾ-ਦਫੜੀ ਵਿੱਚ ਸੀ। ਜਲਦੀ ਹੀ, ਸੈਲੂਨ ਕਾਰ ਆ ਗਈ। ਬਜ਼ੁਰਗ ਔਰਤ ਹੈਰਾਨ ਰਹਿ ਗਈ।
*ਲਾਲ ਬਹਾਦਰ ਸ਼ਾਸਤਰੀ ਜੀ ਨੂੰ ਕੁੱਝ ਨਹੀਂ ਪਤਾ ਸੀ।* ਸਾਰਾ ਪ੍ਰਬੰਧ ਤੇ ਸਤਿਕਾਰ ਭਾਰਤੀ ਰੇਲਵੇ ਦੁਆਰਾ ਕੀਤਾ ਗਿਆ ਸੀ। ਮਾਂ ਨੇ ਆਪਣੇ ਬੇਟੇ ਨੂੰ ਮਿਲਣ ਤੋਂ ਬਾਅਦ ਪੁੱਛਿਆ… “ਬੇਟਾ ਤੂੰ ਰੇਲ ਵਿੱਚ ਕੀ ਕੰਮ ਕਰਦਾ ਹੈ..?
ਪੁੱਤਰ ਨੇ ਕਿਹਾ – “ਛੋਟਾ ਜਾ ਕੰਮ ਮਾਂ”!!
ਰੱਬਾ ਤੂੰ ਹੀ ਦੱਸ ਕਿੱਥੇ ਗਏ ਇਹੋ ਜਿਹੇ ਲੀਡਰ? ਇਹੋ ਜਿਹੇ ਨੇਤਾ ਹੁਣ? ਸੱਚ ਪੁੱਛੋ ਤਾਂ, ਪੁਰਾਣੇ ਸਮਿਆਂ ਦੀ ਤਰ੍ਹਾਂ ਨਿਮਰਤਾ, ਸਾਦਗੀ ਤੇ ਮਾਂ-ਮਿੱਟੀ ਨਾਲ ਜੁੜਿਆ ਲੀਡਰ ਲੱਭਣਾ ਹੁਣ ਦੁਰਲਭ ਹੋ ਗਿਆ ਹੈ। ਸ਼ਾਸਤਰੀ ਜੀ ਵਰਗੇ ਆਦਰਸ਼ਵਾਦੀ ਲੀਡਰ, ਜੋ ਅਹੁਦੇ ਤੋਂ ਵੱਧ ਫਰਜ਼ ਨੂੰ ਤਰਜੀਹ ਦਿੰਦੇ ਸਨ, ਹੁਣ ਇਤਿਹਾਸ ਦੀਆਂ ਕਿਤਾਬਾਂ ’ਚ ਹੀ ਮਿਲਦੇ ਹਨ, ਜ਼ਮੀਨ ਤੇ ਨਹੀਂ!
ਹੁਣ ਦੇ ਵਿਧਾਇਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਟੌਹਰ ਦੇਖ ਕੇ ਤਾਂ ਲੱਗਦਾ ਕਿ ਕਿਸਮਤ ਵੀ ਸਾਲੀ ਕੋਈ ਚੀਜ਼ ਹੁੰਦੀ ਹੈ।

ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj