(ਸਮਾਜ ਵੀਕਲੀ) ਅਸਲ ਵਿੱਚ ਸਾਨੂੰ ਆਪਣੇ ਅੰਦਰ ਕੋਈ ਬੁਰਿਆਈ ਨਜ਼ਰ ਹੀ ਨਹੀਂ ਆਉਂਦੀ। ਸਾਨੂੰ ਬੁਰਾਈਆਂ ਦੂਸਰਿਆਂ ਵਿੱਚ ਹੀ ਨਜ਼ਰ ਆਉਂਦੀਆਂ ਹਨ। ਜਦੋਂ ਅਸੀਂ ਸ਼ੀਸ਼ੇ ਮੂਹਰੇ ਖੜਦੇ ਹਾਂ ਤਾਂ ਉਸ ਵੇਲੇ ਵੀ ਸਾਨੂੰ ਕੋਈ ਅੰਦਰਲੀ ਬੁਰਿਆਈ ਨਜ਼ਰ ਨਹੀਂ ਆਉਂਦੀ, ਸਾਨੂੰ ਸਿਰਫ਼ ਬਾਹਰਲੀ ਲਿਪਾ-ਪੋਚੀ ਹੀ ਦਿਖਾਈ ਦਿੰਦੀ ਹੈ। ਅਜਿਹੀ ਸੋਚ ਅਸੀਂ ਅਜੇ ਉਸਾਰ ਹੀ ਨਹੀਂ ਸਕੇ, ਜਿਸ ਨਾਲ ਸਾਨੂੰ ਅੰਦਰਲੀ ਬੁਰਿਆਈ ਨਜ਼ਰ ਆਉਣ ਲੱਗ ਜਾਵੇ ਅਤੇ ਬਾਹਰਲੀ ਚਕਾਚੌਂਧ ਸਾਡੀ ਨਜ਼ਰ ਤੇ ਪਰਦਾ ਨਾ ਪਾ ਸਕੇ।
ਮੈਂ ਇਹ ਜਾਣਿਆ ਹੈ ਕਿ ਆਪਣੇ ਆਪ ਤੋਂ ਹਾਰਿਆ ਹੋਇਆ ਇਨਸਾਨ ਹੀ ਦੂਸਰਿਆਂ ਤੋਂ ਜਿੱਤਣਾ ਚਾਹੁੰਦਾ ਹੈ, ਇਹ ਕਦੇ ਹੋ ਨਹੀਂ ਸਕਦਾ! ਅਸਲ ‘ਚ ਇਨਸਾਨ ਦੀ ਲੜਾਈ ਉਸ ਦੇ ਆਪਣੇ ਨਾਲ ਹੈ, ਗੁਰਬਾਣੀ ਵੀ ਕਹਿੰਦੀ ਹੈ “ਮਨ ਜੀਤੇ, ਜਗ ਜੀਤ” ॥
ਮਨੁੱਖ ਸਭ ਤੋਂ ਵੱਡੇ ਯੁੱਧ, ਆਪਣੇ ਅੰਦਰ ਨਾਲ ਲੜਦਾ ਹੈ! ਪਰ ਦੁੱਖ ਹੈ, ਹੈਰਾਨੀ ਵੀ ਹੈ, ਕਿ ਜਿਵੇਂ-ਜਿਵੇਂ ਵਿਗਿਆਨ ਤਰੱਕੀ ਕਰ ਰਿਹਾ, ਓਵੇਂ-ਓਵੇਂ ਸਾਡੀ ਬੁੱਧੀ ਭ੍ਰਿਸ਼ਟ ਹੋਈ ਜਾਂਦੀ ਐ। ਅਸੀਂ ਜ਼ਿੰਦਗੀ ਹੀ ਐਸੀ ਸਿਰਜ ਬੈਠੇ ਹਾਂ ਕਿ ਖੁੱਲ ਕੇ ਹੱਸਣ ਜਾਂ ਸੋਚਣ ਲਈ ਸਾਡੇ ਕੋਲ ਸਮਾਂ ਨਹੀਂ। ਬੜੀ ਸਾਰਥਿਕ ਕੋਸ਼ਿਸ ਕਰਿਆ ਅੱਜ ਦੇ ਯੁੱਗ ਚੋਂ ਕੋਈ ਮਿਲਦਾ ਹੈ ਟਾਵਾਂ-ਟਾਵਾਂ ਇਨਸਾਨ, ਜਿਸਨੂੰ ਮਿਲਿਆ ਅਹਿਸਾਸ ਹੋਵੇ ਕਿ… ‘ਚੰਗਾਈਆਂ ਸਾਨੂੰ ਭਟਕਣ ਨਹੀਂ ਦਿੰਦੀਆਂ’ ਫਿਰ ਕਿਤੇ ਜਾ ਕੇ ਸਾਨੂੰ ਦੁਸਮਣ ਤੋਂ ਪਿਆਰ ਬਦਲੇ ਪਿਆਰ ਲੈਣ ਦੀ ਜਾਂਚ ਆਉਂਦੀ ਹੈ।
ਹਰਫੂਲ ਭੁੱਲਰ,ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj