ਹਰਫੂਲ ਸਿੰਘ ਭੁੱਲਰ
(ਸਮਾਜ ਵੀਕਲੀ) ਗੁਰੂ ਸਾਹਿਬਾਨ ਸਾਨੂੰ ਕਿੰਨਾ ਸੋਹਣਾ ਰਾਹ ਦਿਖਾ ਕੇ ਗਏ ਨੇ, ਮੰਜ਼ਿਲ ਉਹਨਾਂ ਨੂੰ ਹੀ ਮਿਲੀ ਜੋ ਉਸ ਰਾਹ ‘ਤੇ ਚੱਲੇ ਹਨ। ਜਿੰਨਾ ਚਿਰ ਅਸੀਂ ਪੰਜਾਬੀ ਲੋਕ ਪੁਜਾਰੀਵਾਦ ਅਤੇ ਪੁਜਾਰੀਆਂ ਦੇ ਝਾਂਸੇ ‘ਚੋੰ ਨਹੀਂ ਨਿੱਕਲਦੇ, ਓਨਾ ਚਿਰ ਅਸੀਂ ਕਾਮਯਾਬ ਨਹੀਂ ਹੋ ਸਕਦੇ। ਯੁੱਗਾਂ ਤੋਂ ਪੁਜਾਰੀ ਏਨਾ ਚਲਾਕ ਆ ਕੇ ਇਨਸਾਨ ਦੇ ਜੰਮਣ ਤੋਂ ਕਈ ਮਹੀਨੇ ਪਹਿਲਾਂ ਤੇ ਜਨਮ ਤੋਂ ਕਈ ਮਹੀਨੇ ਬਾਅਦ ਅਤੇ ਫਿਰ ਮਰਨ ਤੋਂ ਅਨੇਕਾਂ ਸਾਲ ਬਾਅਦ ਵੀ ਓਹਦੇ ਨਾਂ ਤੇ ਪਾਠ ਪੂਜਾ ਕਰਕੇ ਲੁੱਟਦਾ ਆ ਰਿਹਾ ਸਾਡੇ ਵਰਗੇ ਮੱਧਵਰਗੀ ਪਰਿਵਾਰਾਂ ਨੂੰ, ਇਸ ਲੁੱਟ ਤੋਂ ਬਚਣ ਲਈ ਕੋਈ ਉਪਰਾਲੇ ਵੀ ਨਹੀਂ ਕਰ ਰਿਹਾ, ਹੈ ਨਾ ਕਮਾਲ..?
ਡਾਕਟਰ, ਵਿਗਿਆਨੀ, ਗਣਿਤਸ਼ਾਸਤਰੀ, ਅੰਗਰੇਜ਼ੀ ਦੇ ਮਾਹਿਰ, ਖਿਡਾਰੀ ਬਣਨ,ਪੜ੍ਹਾਈ ਕਰਨ ਅਤੇ ਮਿਹਨਤ ਕਰ ਬੱਚੇ ਪਾਲਣ ਲਈ ਸਭ ਕੁੱਝ ਦਾਓ ਤੇ ਲਾ ਦਿੰਦੇ ਹਨ। ਓਹਨਾਂ ਬਾਬਿਆਂ, ਡੇਰਿਆਂ ਨੂੰ ਕਦੇ ਇੱਕ ਪੈਸਾ ਵੀ ਮੱਥਾ ਨਹੀਂ ਟੇਕਿਆ ਹੁੰਦਾ!
ਦੂਜੇ ਪਾਸੇ ਸਾਡੀ ਅੰਨਦਾਤੇ ਕਹਾਉਣ ਵਾਲੇ ਜੱਟਾਂ ਦੀ ਕਮਾਈ ਦਾ ਕਿੰਨਾ ਹਿੱਸਾ ਡੇਰਿਆਂ, ਬਾਬਿਆਂ, ਸਾਧਾਂ ਦੇ ਢਿੱਡਾਂ ‘ਚ ਜਾਂਦਾ ਕਦੇ ਸੋਚਿਆ..?
ਅੱਜ ਤੱਕ ਕੋਈ ਵੀ ਇੰਨਸਾਨ ਪਾਠ ਪੂਜਾ ਧਾਰਮਿਕ ਸਥਾਨਾਂ ਤੇ ਮੱਥੇ ਟੇਕ ਜੰਤਰ ਮੰਤਰ ਫੇਰ ਕੇ ਕੁੱਝ ਨਹੀਂ ਬਣਿਆ! ਪਰ ਡਾਕਟਰ, ਵਿਗਿਆਨੀ, ਪੁਲਾੜ ਤੇ ਜਾਣ ਵਾਲੇ ਲੋਕ ਆਪਣੀ ਮਿਹਨਤ ਕਰਕੇ ਬਣੇ ਆ, ਮੱਥੇ ਟੇਕ ਕੇ ਨਹੀਂ!
ਮੁੱਕਦੀ ਗੱਲ ਸੁਣੋ ਪੁੱਤਰਾਂ ਦੀ ਪ੍ਰਾਪਤੀ ਵਾਸਤੇ ਬਹੁਤ ਸਾਰੇ ਧਾਰਮਿਕ ਸਥਾਨ ਬਣੇ ਹੋਏ ਹਨ, ਧੀਆਂ ਦੀ ਪ੍ਰਾਪਤੀ ਵਾਸਤੇ ਕੋਈ ਇੱਕ ਵੀ ਸਥਾਨ ਨਹੀਂ ਦੁਨੀਆਂ ਵਿੱਚ, ਇਹ ਜਿਉਂਣ ਜੋਗੀਆਂ ਫਿਰ ਵੀ ਪੈਦਾ ਹੋ ਜਾਂਦੀਆਂ ਹਨ, ਕੋਈ ਦੱਸ ਸਕਦਾ ਹੈ ਕਿਵੇਂ..?
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly