ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)-ਕੱਲ੍ਹ ਦਾ ਦਿਨ ਬੀਤਿਆ ਸਤਿਕਾਰਤ ਸੱਜਣਾਂ ਸੰਗ ਬਠਿੰਡਾ ਦੀ ਸੌ ਫੁੱਟੀ ਸੜਕ ‘ਤੇ ਪੰਜਾਬ ਦੇ ਪਹਿਲੇ ਵਿਦੇਸ਼ੀ ਤਰਜ ਤੇ ਖੁੱਲ੍ਹੇ ਹੋਟਲ *SUTO* ਵਿਖੇ, ਇਹ ਉੱਦਮ ਕਰਨ ਵਾਲੇ ਵੀਰ ‘ਮਨਪ੍ਰੀਤ ਭੁੱਲਰ ਰਾਈਆਂ’ ਨੇ ਦੱਸਿਆ ਕਿ ਦੇਸ਼ੀ ਅਤੇ ਵਿਦੇਸ਼ੀ ਖਾਣ ਪੀਣ ਦੇ ਸ਼ੌਕੀਨਾਂ ਲਈ ਇੱਥੇ ਪੂਰੇ ਪੁਖ਼ਤਾ ਪ੍ਰਬੰਧ ਹਨ। ‘SUTO’ Mcdonal ਵਾਂਗੂੰ ਹੀ ਆਪਣੀਆਂ ਸਿਵਾਵਾਂ ਨਿਭਾਏਗਾ, ‘SUTO’ ਦਾ ਪੰਜਾਬੀ ਵਿੱਚ ਮਤਬਲ ਕਿ ਆਓ ਚਾਹ ਕੌਫੀ ਸੂਤੋ ਤੇ ਨਾਲ ਮਰਜ਼ੀ ਦਾ ਸਕੋ ਸਿਕਾਓ, ਜ਼ਿਆਦਾ ਖੁਸ਼ੀ ਮੈਨੂੰ ਇਸ ਗੱਲ ਦੀ ਹੋਈ ਕਿ ਜ਼ਿਮੀਂਦਾਰ ਭਾਈਚਾਰੇ ਦੇ ਗੱਭਰੂ ਹੁਣ ਵਿਉਪਾਰ ਵਿੱਚ ਵੀ ਦਿਲਚਸਪੀ ਦਿਖਾਉਣ ਲੱਗੇ ਹਨ, ਕੁਦਰਤ ਬਰਕਤਾਂ ਪਾਵੇ ਤਾਂ ਜੋ ਹੋਰਨਾਂ ਵਿਹਲੜਾਂ ਨੂੰ ਵੀ ਕਿਰਤ ਨਾਲ ਜੁੜਣ ਦੀ ਜਾਗ ਲੱਗੇ, ਮੁਲਕ ਪੰਜਾਬ ਨੂੰ ਤਰੱਕੀ ਦੇ ਰਾਹਾਂ ਉਪਰ ਦੌੜਦਾ ਦੁਨੀਆਂ ਤੱਕੇ, ਕਿਉਂਕਿ ਕਾਰਜਾਂ ਤੇ ਸਾਰਥਿਕ ਉਪਰਾਲਿਆਂ  ਬਿਨ ਖੁਸ਼ਹਾਲੀ ਸੰਭਵ ਨਹੀਂ।
ਸਾਡੀ ਸੋਚ ਵਿਚ ਉਚਾਈ, ਅਮਲ ਵਿਚ ਸਫ਼ਾਈ, ਲਗਨ ਵਿਚ ਸਚਾਈ, ਵਿਚਾਰਾਂ ਵਿਚ ਵਫ਼ਾਈ,ਅਤੇ ਇਰਾਦਿਆਂ ਵਿਚ ਪਕਿਆਈ ਜ਼ਿੰਦਗੀ ਦੀ ਸਫਲਤਾ ਦੇ ਆਧਾਰ ਹਨ। ਜੇ ਇਹ ਸਭ ਨਹੀਂ ਤਾਂ ਸਾਡੇ ਅਤੇ ਹੋਰ ਜੀਵ-ਜੰਤੂਆਂ ਵਿਚ ਕੋਈ ਅੰਤਰ ਨਹੀਂ।
ਕੁਦਰਤ ਸਾਨੂੰ ਜਨਮ ਦਿੰਦਿਆ ਹੀ ਅਨੇਕਾਂ ਦਾਤਾਂ ਦੀ ਬਖਸ਼ਿਸ਼ ਕਰਦੀ ਹੈ, ਸਭ ਤੋਂ  ਪਹਿਲਾਂ ਮਨੁੱਖਾ ਜੀਵਨ, ਤੰਦਰੁਸਤੀ, ਸੁਹੱਪਣ, ਬਿਬੇਕਬੁੱਧ, ਧਨਵੰਤ, ਸੋਹਣਾ ਪਰਿਵਾਰ, ਲੰਬੀ ਉਮਰ ਅਤੇ ਜੋਬਨ ਰੁੱਤੇ ਪਿਆਰੇ ਸੱਜਣਾਂ ਦੀ ਆਮਦ। ਫਿਰ ਸਾਡੇ  ਵੀ ਅਨੇਕਾਂ ਫ਼ਰਜ਼ ਬਣਦੇ ਹਨ ਕਿ ਅਸੀ ਆਪਣੀ ਜਨਮ ਭੂਮੀ ਲਈ ਉੱਤਮ ਕਾਰਜ ਵੇਲੇ ਸਿਰ ਅਰੰਭਿਏ ਤੇ ਨੇਪਰੇ ਚਾੜ ਹੋਰਨਾਂ ਲਈ ਸੁਲੱਖਣੀ ਉਦਾਹਰਣ ਬਣੀਏ।
ਅੰਤ ਨੂੰ ਹਰ ਮਨੁੱਖ ਦੀ ਜ਼ਿੰਦਗੀ ਵਿਚ ਇੱਕ ਦਿਨ ਸਾਰੇ ਸੁੱਖ ਰੋਗ ਹੋਣ ਲਗਦੇ ਹਨ, ਫਿਰ ਦੁੱਖਾਂ ਦੀ ਆਮਦ ਸ਼ੁਰੂ ਹੁੰਦੀ ਹੈ। ਇੱਕ-ਇੱਕ ਕਰਕੇ ਕੁਦਰਤ ਮਿਲੀਆਂ ਦਾਤਾਂ ਨੂੰ ਵਾਪਿਸ ਲੈਣ ਲਗਦੀ ਹੈ ਕਿਉਂ ਕਿ ਸਾਡਾ ਸਮਾਂ ਪੂਰਾ ਹੋਣ ਤੇ ਹੋਰ ਹਿੰਮਤ ਹੋਸਲੇ ਵਾਲਿਆਂ ਨੂੰ ਵਾਰੀ ਦਰ ਵਾਰੀ ਅੱਗੇ ਝੋਲੀ ਸੌਗਾਤਾਂ ਪਾਉਂਦੀ ਹੈ। ਆਖਰ ਸਾਡਾ ਸਭ ਦਾ ਜੀਵਨ ਮੁੱਕ ਜਾਂਦਾ ਹੈ।
ਜੋ ਗੱਲਾਂ ਸਾਨੂੰ ਅੰਤਿਮ ਸਮੇਂ ਸਮਝ ਆਉਂਦੀਆਂ ਹਨ ਕੁਦਰਤ ਮੇਹਰ ਕਰੇ ਜੀਵਨ ਰਹਿੰਦਿਆਂ ਪੱਲੇ ਪੈਣ ਤਾਂ ਜੋ ਹਰ ਮਨੁੱਖ ਜੀਵਨ ਦਾ ਭਰਪੂਰ ਅਨੰਦ ਲੈ ਇਸ ਫਾਨੀ-ਸੰਸਾਰ ਤੋਂ ਰੁਖਸਤ ਹੋਵੇ, ਜਿਉਂਦੇ ਜੀਅ ਸਾਡੀ ਕੋਸ਼ਿਸ਼ ਰਵੇ ਅਸੀਂ ਕਿਸੇ ਦੇ ਦਿਮਾਗ਼ ਦਾ ਬੋਝ ਨਾ ਬਣੀਏ, ਵਿਹਲੜਾਂ ਦੀਆਂ ਕੁਦਰਤ ਕਦੇ ਨਾ ਕਦੇ ਚੀਕਾਂ ਜ਼ਰੂਰ ਮਰਵਾਉਂਦੀ ਹੈ, ਜਿਸਨੂੰ ਵਿਹਲੜਲਾਣਾਂ ਪਿਛਲੇ ਕਰਮਾਂ ਦਾ ਫਲ ਦੱਸਕੇ ਖਹਿੜਾਂ ਛਡਵਾਉਂਦਾ ਹੈ!

ਹਰਫੂਲ ਸਿੰਘ ਭੁੱਲਰ

ਮੰਡੀ ਕਲਾਂ 9876870157 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪਹਿਲਾਂ ਤੋਲੋ ਫਿਰ ਬੋਲੋ
Next articleDeath toll in Bangladesh building fire rises to 45