(ਸਮਾਜ ਵੀਕਲੀ)- ਜਨਮੇ ਤਾਂ ਅਸੀਂ ਸਾਰੇ ਇਨਸਾਨ ਹਾਂ, ਪਰ ਅੱਜ ਅਸੀਂ ਆਪਣਾ ਵਜੂਦ ਗੁਵਾਂ ਚੁੱਕੇ ਹਾਂ, ਵੰਡੇ ਹੋਏ ਲੋਕ ਹਾਂ… ਧਰਮਿਕ ਤੇ ਕੌਮੀ ਵਿਤਕਰੇ, ਲਿੰਗ ਭੇਦ-ਭਾਵ, ਰੰਗ ਰੂਪ ਤੇ ਹੈਸੀਅਤ ਮਾਪਣ ਵਾਲੇ ਆਰਥਿਕ ਮਾਪ-ਦੰਡਾਂ ਨੇ ਕਦੋਂ ਸਾਡੇ ਹੱਥੋਂ, ਸਾਡੇ ਇਨਸਾਨ ਹੋਣ ਦਾ ਕੁਦਰਤੀ ਹੱਕ ਖੋਹ ਲਿਆ ਪਤਾ ਹੀ ਨਹੀਂ ਲੱਗਾ, ਤੇ ਨਾਹੀ ਲੱਗਣਾ ਹੈ!
ਦਰਅਸਲ ਧਰਮ ਅਤੇ ਸਿਆਸਤ ਨੂੰ, ਕੁਝ ਚਲਾਕ ਕਿਸਮ ਦੇ ਲੋਕਾਂ ਨੇ, ਆਮ ਲੋਕਾਈ ਦੀ ਲੁੱਟ ਅਤੇ ਹੱਕਾਂ ਤੋਂ ਦੂਰ ਕਰਨ ਲਈ ਵਰਤਿਆ ਹੈ। ਅਫ਼ਸੋਸ ਹੈ ਕਿ ਕੋਈ…
*ਮਾਸ ਖੋਰੇ ਪੰਛੀ ਵੀ ਆਪਣੀ ਜ਼ਾਤੀ ਦਾ ਮਾਸ ਨਹੀਂ ਖਾਂਦੇ!*
ਪਰ ਅਸੀਂ ਮਨੁੱਖ ਆਪਣਿਆਂ ਦਾ ਖੂਨ ਪੀਣ ਨੂੰ ਤਰਜ਼ੀਹ ਦਿੰਦੇ ਹਾਂ! ਤੇ ਚੰਦ ਸਿੱਕਿਆਂ ‘ਚ ਈਮਾਨ ਵੇਚ ਦੇਣਾ ਸਾਡਾ ਮੁੱਖ ਧੰਦਾ ਹੋ ਗਿਆ ਹੁਣ, ਸਾਡੇ ਨਿੱਜੀ ਹਿੱਤ ਹੀ ਸਾਨੂੰ ਕਾਇਰ ਬਣਾ ਰਹੇ ਹਨ, ਸਾਨੂੰ ਸਭ ਨੂੰ ਲੋੜ ਹੈ, ਅੱਜ ਪੰਜਾਬ ਦੇ ਭਵਿੱਖ ਬਾਰੇ ਸੋਚਣ ਦੀ, ਨਹੀਂ ਤੇ ਆਉਣ ਵਾਲੀਆਂ ਤਵਾਰੀਖ਼ਆਂ ਸਾਨੂੰ ਨਾ ਸਿਰਫ਼ ਕੋਸੇਣਗੀਆਂ, ਸਗੋਂ ਵਾਰ-ਵਾਰ ਕਟਿਹਰੇ ਵਿੱਚ ਵੀ ਖਿਲਾਰਣਗੀਆਂ! ਜੇ ਅਸੀਂ ਦੂਜਿਆਂ ਦੇ ਅਧਿਕਾਰਾਂ ਦੀ ਇੱਜ਼ਤ ਕਰਾਂਗੇ ਤਾਂ ਹੀ ਸਾਡੇ ਮਨ ਦੀ ਸ਼ਾਂਤੀ ਬਣੀ ਰਹੇਗੀ!
ਪੜ੍ਹਾਈ-ਲਿਖਾਈ ਸਾਨੂੰ ਇਸ ਕਰਕੇ ਕਰਨੀ ਚਾਹੀਦੀ ਹੈ ਕਿ ਅਸੀਂ ਕਦੇ ਕਿਸੇ ਕੰਮਕਾਰ ਜਾਂ ਵਪਾਰ ਵਿੱਚ ਧੋਖਾ ਨਾ ਖਾਈਏ, ਪਰ ਅਸੀਂ ਇਸ ਦੀ ਵਰਤੋਂ ਹੱਡ ਹਰਾਮ ਦੀ ਖਾਣ ਲਈ ਕਰਦੇ ਤੇ ਕਰਵਾਉਂਦੇ ਹਾਂ!
ਆਓ ਜੀਵਨ ਨਾਲ ਖੁੱਲ੍ਹਾ ਖੇਡੀਏ, ਉੱਚੀਆਂ ਉਡਾਰੀਆਂ ਭਰੀਏ ਔਕਾਤ ਵਿਚ ਰਹਿਕੇ, ਜਿੰਨੀ ਕੁ ਆਪਣੇ ਪਰਾਂ ‘ਚ ਜਾਨ ਹੋਵੇ। ਕੋਈ ਮੰਜ਼ਿਲ ਦੂਰ ਨਹੀਂ ਹੁੰਦੀ, ਦਿੱਤਾ ਜੇ ਆਪਣੇ-ਆਪ ਤੇ ਧਿਆਨ ਹੋਵੇ!
ਬਾਕੀ ਬਦਨਾਮੀ ਜਾਂ ਮਸ਼ਹੂਰੀ ਵੀ ਉਨ੍ਹਾਂ ਦੀ ਹੁੰਦੀ ਹੈ ਜੋ ਕੁਝ ਕਰਨ ਦੀ ਹਿੰਮਤ ਰੱਖਦੇ ਹਨ, ਘਰੇ ਲੁਕ ਕੇ ਬੈਠਣ ਵਾਲਿਆਂ ਦੀ ਗੱਲ ਤਾਂ ਘਰਦੇ ਵੀ ਨੀ ਕਰਦੇ, ਬਿਗਾਨਿਆਂ ਦੇ ਬੁੱਲ੍ਹਾਂ ਉੱਪਰ ਚੜਣ ਲਈ ਕੰਡਿਆਂ ਉੱਪਰ ਦੀ ਲੰਘਣਾ ਪੈਂਦੇ…
ਅਸਲ ਵਿਚ ਸਾਨੂੰ ਸਮਝ ਹੀ ਬਹੁਤ ਦੇਰ ਨਾਲ ਆਉਂਦੀ ਹੈ ਕਿ ਜ਼ਿੰਦਗੀ ਵੈਰ ਵਿਰੋਧ ਲਈ ਨਹੀਂ ਇੱਕ ਦੂਜੇ ਦੀ ਮੱਦਦ ਲਈ ਹੈ। ਜਿਸ ਨਾਲ ਅਸੀਂ ਸਮਾਜ ਨੂੰ ਸੋਹਣਾ ਸਿਰਜ ਸਕਦੇ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly