(ਸਮਾਜ ਵੀਕਲੀ)
ਵਿਆਹਾਂ ਵਿੱਚ ਜਦੋਂ ਵੀ ਤੁਸੀਂ ਜਾਓ ਬੱਚਿਓ ,
ਖੱਟਾ – ਮਿੱਠਾ ਬਹੁਤਾ ਨਾ ਤੁਸੀਂ ਖਾਓ ਬੱਚਿਓ ,
ਮੌਸਮ ਦੇ ਅਨੁਸਾਰ ਤੁਸੀਂ ਫ਼ਲ਼ ਖਾਓ ਬੱਚਿਓ ,
ਮਾਪੇ ਤੇ ਅਧਿਆਪਕਾਂ ਦਾ ਦਿਲ ਕਦੇ ਨਾ ਦੁਖਾਓ ਬੱਚਿਓ ,
ਮੋਬਾਇਲ ਫੋਨਾਂ ‘ਤੇ ਜ਼ਿਆਦਾ ਸਮਾਂ ਨਾ ਗੁਆਓ ਬੱਚਿਓ ,
ਖੇਡਣ ਲਈ ਵੀ ਘਰੋਂ ਬਾਹਰ ਜਾਓ ਬੱਚਿਓ ,
ਹੋਮਵਰਕ ਘਰੋਂ ਰੋਜ਼ਾਨਾ ਜ਼ਰੂਰ ਕਰ ਕੇ ਆਓ ਬੱਚਿਓ ,
ਪੜ੍ਹਾਈ ‘ਚ ਬਹਾਨਾ ਕੋਈ ਨਾ ਬਣਾਓ ਬੱਚਿਓ ,
ਸਵੇਰ ਦੀ ਸੈਰ ਤੇ ਰੋਜ਼ ਇਸ਼ਨਾਨ ਕਰਨ ਦੀ ਆਦਤ ਤੁਸੀਂ ਅਪਣਾਓ ਬੱਚਿਓ ,
ਰੋਜ਼ਾਨਾ ਦੰਦ ਸਾਫ਼ ਕਰਕੇ ਸਕੂਲੇ ਤੁਸੀਂ ਆਓ ਬੱਚਿਓ ,
ਨਵਾਂ ਸਿੱਖਣ ਤੇ ਸਮਝਣ ਤੋਂ ਨਾ ਸ਼ਰਮਾਓ ਬੱਚਿਓ ,
ਕੀਮਤੀ ਸਮਾਂ ਕਦੇ ਵੀ ਵਿਅਰਥ ਨਾ ਗਵਾਓ ਬੱਚਿਓ ,
ਚੰਗੀਆਂ ਪੁਸਤਕਾਂ ਪੜ੍ਹਨ ਦੀ ਆਦਤ ਵੀ ਪਾਓ ਬੱਚਿਓ ,
ਸੂਝਵਾਨ ਤੇ ਚੰਗੇ ਨਾਗਰਿਕ ਬਣ ਜਾਓ ਬੱਚਿਓ ,
ਆਪਣੀ ਹੀ ਜ਼ਿੱਦ ਨਾ ਪੁਗਾਓ ਬੱਚਿਓ ,
ਸਭ ਦਾ ਸਤਿਕਾਰ ਕਰਨ ਦੀ ਭਾਵਨਾ ਆਪਣਾਓ ਬੱਚਿਓ ,
ਮਾਪੇ ਤੇ ਅਧਿਆਪਕਾਂ ਦਾ ਸਤਿਕਾਰ ਕਰਕੇ
ਸੁੱਖ , ਸਫ਼ਲਤਾ , ਤੰਦਰੁਸਤੀ ਤੇ ਮੰਜ਼ਿਲਾਂ ਤੁਸੀਂ ਪਾਓ ਬੱਚਿਓ ,
ਸੁੱਖ , ਸਫ਼ਲਤਾ , ਤੰਦਰੁਸਤੀ ਤੇ ਮੰਜ਼ਿਲਾਂ ਤੁਸੀਂ ਪਾਓ ਬੱਚਿਓ।
ਮੈਡਮ ਰਜਨੀ ਧਰਮਾਣੀ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਧੇਵਾਲ ,
ਸ਼੍ਰੀ ਅਨੰਦਪੁਰ ਸਾਹਿਬ ,
( ਲੇਖਿਕਾ ਦਾ ਨਾਂ ਸਾਹਿਤ ਦੇ ਖੇਤਰ ਲਈ ‘ ਇੰਡੀਆ ਬੁੱਕ ਆੱਫ਼ ਰਿਕਾਰਡਜ਼ ‘ ਵਿੱਚ ਦਰਜ਼ ਹੈ )