HOME ਮਾਮਲਾ ਅੱਪਰਾ ਦੇ ਦੋ ਮੁਹੱਲਿਆਂ ਦੇ ਘਰਾਂ ਉੱਪਰੋਂ ਪਿਛਲੇ 40 ਸਾਲਾਂ ਤੋਂ...

ਮਾਮਲਾ ਅੱਪਰਾ ਦੇ ਦੋ ਮੁਹੱਲਿਆਂ ਦੇ ਘਰਾਂ ਉੱਪਰੋਂ ਪਿਛਲੇ 40 ਸਾਲਾਂ ਤੋਂ ਗੁਜ਼ਰਦੀਆਂ ਹਾਈ ਵੋਲਟੇਜ ਤਾਰਾਂ ਨੂੰ ਪਹਿਲ ਦੇ ਆਧਾਰ ‘ਤੇ ਹਟਾਉਣ ਦਾ

3

ਗ੍ਰਾਮ ਪੰਚਾਇਤ ਅੱਪਰਾ ਤੇ ਮੁਹੱਲਾ ਵਾਸੀਆਂ ਨੇ ਪਿ੍ੰਸੀਪਲ ਪ੍ਰੇਮ ਕੁਮਾਰ, ਸਮੂਹ ‘ਆਪ’ ਟੀਮ ਤੇ ਪਾਵਰਕਾਮ ਦੇ ਅਫ਼ਸਰਾਂ ਨੂੰ  ਕੀਤਾ ਸਨਮਾਨਿਤ
*ਇੰਚਾਰਜ ਪਿ੍ੰਸੀਪਲ ਪ੍ਰੇਮ ਕੁਮਾਰ ਤੇ ਜਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਸ੍ਰੀ ਅੰਮਿ੍ਤਪਾਲ ਦਾ ਕੀਤਾ ਵਿਸ਼ੇਸ਼ ਧੰਨਵਾਦ*

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਅੱਪਰਾ ਦੇ ਮੁਹੱਲਾ ਡਾ. ਅੰਬੇਡਕਰ ਨਗਰ ਤੇ ਮੁਹੱਲਾ ਢਾਬ ਵਾਲਾ ਵਿਖੇ ਸ਼ੰਘਣੀ ਅਬਾਦੀ ਵਾਲੇ ਘਰਾਂ ਦੇ ਉੱਪਰੋਂ ਪਿਛਲੇ 40 ਸਾਲਾਂ ਤੋਂ ਗੁਜ਼ਰਦੀਆਂ ਬਿਜਲੀ ਦੀਆਂ 11 ਹਜ਼ਾਰ ਕੇ. ਵੀ ਦੀਆਂ ਹਾਈ ਵੋਲਟੇਜ ਤਾਰਾਂ ਨੂੰ  ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ | ਪਿਛਲੇ ਲਗਭਗ 40 ਸਾਲਾਂ ਤੋਂ ਲਟਕਦੀ ਆ ਰਹੀ ਇਸ ਸਮੱਸਿਆ ਨੂੰ  ਆਪ ਦੇ ਹਲਕਾ ਫਿਲੌਰ ਦੇ ਇੰਚਾਰਜ ਪਿ੍ੰਸੀਪਲ ਪ੍ਰੇਮ ਕੁਮਾਰ ਵਾਈਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਤੇ ‘ਆਪ’ ਦੀ ਸਮੂਹ ਟੀਮ ਨੇ ਪਹਿਲ ਦੇ ਆਧਾਰ ‘ਤੇ ਹਲ ਕਰਵਾ ਦਿੱਤਾ | ਗੌਰਕਰਨ ਯੋਗ ਹੈ ਕਿ ਅੱਪਰਾ ਦੇ ਦੋਵਾਂ ਮੁਹੱਲਿਆਂ ਤੋਂ ਲੰਘਦੀਆਂ ਇਨਾਂ ਹਾਈ ਵੋਲਟੇਜ ਤਾਰਾਂ ਨੂੰ  ਹਟਾਉਣ ਲਈ ਮੁਹੱਲਾ ਵਾਸੀਆਂ ਵਲੋਂ ਕਈ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ, ਇੱਥੋਂ ਤੱਕ ਕਿ ਪਾਵਰਕਾਮ ਉੱਪ ਮੰਡਲ ਅੱਪਰਾ ਦੇ ਬਾਹਰ ਪੱਕਾ ਧਰਨਾ ਵੀ ਲਗਾਇਆ ਗਿਆ ਸੀ | ਪਰੰਤੂ ਫਿਰ ਵੀ ਉਕਤ ਸਮੱਸਿਆ ਦਾ ਕੋਈ ਠੋਸ ਹਲ ਨਹੀਂ ਨਿਕਲ ਸਕਿਆ ਸੀ | ਹੁਣ ਹਾਈ ਵੋਲਟੇਜ ਤਾਰਾਂ ਨੂੰ  ਹਟਾਉਣ ਲਈ ਨਵੇਂ ਖੰਭੇ ਲਗਾਉਣ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ |  ਉਕਤ ਸਮੱਸਿਆ ਦੇ ਹਲ ਲਈ ਬਣਦੇ ਖਰਚੇ ਦੀ ਸਾਰੀ ਰਕਮ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਹੈ | ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਅੱਪਰਾ ਵਲੋਂ ਅੱਜ ਕਰਵਾਏ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੌਰਾਨ ਪਿ੍ੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਫਿਲੌਰ, ਅੰਮਿ੍ਤਪਾਲ ਸਿੰਘ ਚੇਅਰਮੈਨ ਜਿਲਾ ਯੋਜਨਾ ਬੋਰਡ ਤੇ ਜਿਲਾ ਸ਼ਹਿਰੀ ਪ੍ਰਧਾਨ, ਪਰਦੀਪ ਦੁੱਗਲ ਜਿਲਾ ਪ੍ਰਧਾਨ, ਸੰਜੇ ਅਟਵਾਲ ਸੰਗਠਨ ਇੰਚਾਰਜ, ਸ. ਸੁਖਦੀਪ ਸਿੰਘ ਅੱਪਰਾ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ, ਬਲਵੀਰ ਛੋਕਰ ਹਲਕਾ ਪ੍ਰਧਾਨ, ਹਰਮਕਲ ਸਿੰਘ ਸਰਪੰਚ ਬੇਗਮਪੁਰ, ਵਿਨੈ ਅੱਪਰਾ ਸਰਪੰਚ, ਸ੍ਰੀ ਰਮੇਸ਼ਵਰ ਹਲਕਾ ਪ੍ਰਧਾਨ ਤੇ ਸਰਪੰਚ ਕੰਗ ਜਗੀਰ, ਭੈਵਭ ਸ਼ਰਮਾ ਹਲਕਾ ਕੋਆਰਡੀਨੇਟਰ, ਪਰਮਜੀਤ ਭਾਰਤੀ, ਪਾਵਰਕਾਮ ਦੇ ਐਕਸੀਅਨ ਸੁਖਵੀਰ ਸਿੰਘ ਧੀਮਾਨ ਤੇ ਹੋਰ ਆਪ ਆਗੂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਪਿੰਡ ਵਾਸੀਆਂ ਨੇ ਗ੍ਰਾਮ ਪੰਚਾਇਤ ਵਲੋਂ ਪਿੰ੍ਰਸੀਪਲ ਪ੍ਰੇਮ ਕੁਮਾਰ, ‘ਆਪ’ ਟੀਮ ਤੇ ਪਾਵਰਕਾਮ ਦੇ ਅਧਿਕਾਰੀਆਂ ਦਾ ਇਸ ਸਮੱਸਿਆ ਦੇ ਹਲ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਬੋਲਦਿਆਂ ਪਿ੍ੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ‘ਆਪ’ ਸਰਕਾਰ ਦਾ ਮੁੱਖ ਮਕਸਦ ਹੀ ਆਮ ਲੋਕਾਂ ਨੂੰ  ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ  ਦੂਰ ਕਰਨਾ ਹੈ | ਇਸ ਮੌਕੇ ਸਰਪੰਚ ਵਿਨੈ ਅੱਪਰਾ, ਜਤਿੰਦਰ ਸਿੰਘ ਕਾਲਾ ਯੂਥ ਪ੍ਰਧਾਨ ਆਪ ਜਿਲਾ ਜਲੰਧਰ (ਦਿਹਾਤੀ), ਲਾਲੀ ਅੱਪਰਾ, ਨੀਲਮ ਦੇਵੀ ਪੰਚ, ਸੀਮਾ ਰਾਣੀ ਪੰਚ, ਹਰਬੰਸ ਲਾਲ ਪੰਚ, ਰੂਪ ਲਾਲ ਪੰਚ, ਮੌਹਣ ਲਾਲ ਪੰਚ, ਕੁਲਦੀਪ ਸਿੰਘ ਜੌਹਲ ਪੰਚ, ਪਰਮਜੀਤ ਸਿੰਘ ਕਾਲਾ ਪੰਚ, ਹਰਜੀਤ ਸਿੱਧੂ ਪੰਚ, ਕਾਜਲ ਅਰੋੜਾ ਪੰਚ, ਪਰਮਜੀਤ ਪੰਚ, ਲਖਨਜੀਤ ਕੌਰ ਦਾਦਰਾ ਪੰਚ, ਮੁਕੇਸ਼ ਦਾਦਰਾ ਭਾਜਪਾ ਆਗੂ, ਰੂਪ ਲਾਲ ਬੰਗੜ, ਸੋਮ ਨਾਥ ਸਾਬਕਾ ਪੰਚ, ਹਰਮੇਸ਼ ਚੰਦੜ ਸਾਬਕਾ ਪੰਚ, ਦੀਪਕ ਨਾਹਰ ਪ੍ਰਧਾਨ, ਰਛਪਾਲ ਸਿੰਘ ਲਸਾੜਾ, ਅਵਤਾਰ ਸਿੰਘ ਤਾਰੀ ਢੱਕ ਮਜਾਰਾ, ਦਵਿੰਦਰ ਸਿੰਘ ਅੱਪਰਾ, ਮਾ. ਬਲਵੀਰ ਸਿੰਘ ਮੋਂਰੋਂ, ਮਨਜੀਤ ਪੁਆਰੀ, ਨੰਬਰਦਾਰ ਕੇਸ਼ੀ ਕਲੇਰ ਮੰਡੀ, ਗੁਰਵਿੰਦਰ ਰਾਮ ਸਰਪੰਚ ਦਿਆਲਪੁਰ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਬਲਵੀਰ ਸਿੰਘ ਛੋਕਰ ਦੂਸਰੀ ਵਾਰ ਬਣੇ ‘ਆਪ’ ਵਿਧਾਨ ਸਭਾ ਹਲਕਾ ਫਿਲੌਰ ਦੇ ਬਲਾਕ ਪ੍ਰਧਾਨ
Next article‘ਪ੍ਰਭ ਆਸਰਾ, ਕੁਰਾਲ਼ੀ’ ਦੀ ਖਿਡਾਰਨ ‘ਰਾਮੋ’ ਨੇ ਭਰੀ ਅੰਤਰ-ਰਾਸ਼ਟਰੀ ਉਡਾਰੀ