ਰੱਬ ਦੀ ਨਿਆਮਤ

(ਸਮਾਜ ਵੀਕਲੀ)

ਪਲ – ਪਲ ਨੂੰ ਮਾਣ ਲਵੋ , ਜਿੰਦਗੀ ਰੱਬ ਦੀ ਨਿਆਮਤ ,
ਹਰ ਦਿਲ ਪਹਿਚਾਣ ਲਵੋ , ਜਿੰਦਗੀ ਰੱਬ ਦੀ ਨਿਆਮਤ ,

ਪੀੜ ਬੇਗਾਨੀ ਆਪਣੀ ਸਮਝ , ਜਖਮਾਂ ਤੇ ਟਿੰਚਰ ਲਾਵੋ,
ਇਨਸਾਨੀਅਤ ਜਾਣ ਲਵੋ , ਜਿੰਦਗੀ ਰੱਬ ਦੀ ਨਿਆਮਤ ,

ਦੋ ਘੜੀ ਬਜ਼ੁਰਗਾਂ ਕੋਲ ਬੈਠੋ , ਦੁੱਖੜੇ ਉਨ੍ਹਾਂ ਦੇ ਫੋਲ ਲਵੋ
ਜ਼ਮੀਰ ਆਪਣੀ ਪਛਾਣ ਲਵੋ, ਜਿੰਦਗੀ ਰੱਬ ਦੀ ਨਿਆਮਤ ,

ਔਰਤਾਂ ਦਾ ਸਨਮਾਨ ਕਰੋ ,ਮਾਂ ਦੇ ਪੈਰਾਂ ਚੋਂ ਜਨੰਤ ਲੱਭ ਲਵੋ,
ਦੁੱਖਾਂ ਵਿਚੋਂ ਸੁੱਖ ਛਾਣ ਲਵੋ , ਜਿੰਦਗੀ ਰੱਬ ਦੀ ਨਿਆਮਤ ,

ਹਿਮੰਤਾਂ ਦੀ ਬੁੱਕਲ ਮਾਰ ਕੇ , ਚੜ੍ਹਦੇ ਸੂਰਜ ਨੂੰ ਸਲਾਮ ਕਰੋ,
ਤੂਫਾਨਾਂ ਚ ਸੀਨਾ ਤਾਣ ਲਵੋ , ਜਿੰਦਗੀ ਰੱਬ ਦੀ ਨਿਆਮਤ ,

ਉੱਚਾ-ਸੁੱਚਾ ਕਿਰਦਾਰ ਬਣਾਉ ,ਸਭ ਜੀਵਾਂ ਨੂੰ ਪਿਆਰ ਕਰੋ,
ਸੈਣੀ ਆਪੇ ਨੂੰ ਸਿਆਣ ਲਵੋ , ਜਿੰਦਗੀ ਰੱਬ ਦੀ ਨਿਆਮਤ ,

ਸੁਰਿੰਦਰ ਕੌਰ ਸੈਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਲ ਦੇ ਕਰੀਬ
Next articleਤੇਰੀ ਤੰਦੂਰ ‘ਤੇ ਬਣਾਈ ਮਾਏ ਰੋਟੀ ਦੂਰ ਬੈਠ ਯਾਦ ਮੈਂ ਕਰਾਂ,,,