ਮਹਾਤਮਾ ਹਰੀ ਸਿੰਘ ਜੀ ਦੀ ਜੀਵਨ ਤੋਂ ਪ੍ਰੇਰਣਾ ਲੈਣ ਲਈ ਚਾਂਗ ਬਸੋਆ’ਚ ਸੰਤ ਸਮਾਗਮ ਆਯੋਜਿਤ
ਹੁਸ਼ਿਆਰਪੁਰ ,(ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਮਨੁੱਖਾ ਜੀਵਨ ਵਿਚ ਹੀ ਪਰਮਾਤਮਾ ਦੀ ਜਾਣਾਕਾਰੀ ਸੰਭਵ ਹੈ, ਇਸ ਲਈ ਇਸ ਜੀਵਨ ਦੇ ਰਹਿੰਦੇ ਹੀ ਸਤਿਗੁਰੂ ਦੀ ਸ਼ਰਨ ਵਿਚ ਜਾ ਕੇ ਇਸ ਪਰਮਾਤਮਾ ਦੀ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ। ਉੱਕਤ ਵਿਚਾਰ ਤਲਵਾੜਾ ਦੇ ਸੰਯੋਜਕ ਮਹਾਤਮਾ ਸੁਰਿੰਦਰ ਸਿੰਘ ਸੋਖੀ ਜੀ ਨੇ ਲੰਮੇ ਸਮੇਂ ਤੱਕ ਗੜ੍ਹਦੀਵਾਲਾ ਬ੍ਰਾਂਚ ਦੇ ਸੰਚਾਲਕ ਰਹੇ ਤੇ ਮੌਜੂਦਾ ਸਮੇਂ ’ਚ ਮਕੋਵਾਲ ਬ੍ਰਾਂਚ ਦਾ ਅਕਾਉਂਟੈਂਟ ਦੀਆਂ ਸੇਵਾਵਾਂ ਨਿਭਾਉਣ ਵਾਲੇ ਹਰੀ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਣਾ ਲਈ ਪਿੰਡ ਚਾਂਗ ਬਸੋਆ ਵਿਖੇ ਰਖੇ ਗਏ ਪ੍ਰੇਰਣਾ ਦਿਵਸ ਸਮਾਗਮ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਮਹਾਤਮਾ ਹਰੀ ਸਿੰਘ ਜੀ ਦਾ ਜੀਵਨ ਸਤਿਗੁਰੂ, ਨਿਰੰਕਾਰ ਅਤੇ ਸਾਧ ਸੰਗਤ ਨੂੰ ਸਮਰਪਿਤ ਰਿਹਾ ਹੈ। ਇਸ ਦੌਰਾਨ ਹੋਰਨਾਂ ਬੁਲਾਰਿਆਂ ਨੇ ਵੀ ਉਨ੍ਹਾਂ ਦੇ ਜੀਵਨ ਤੇ ਚਰਚਾ ਕੀਤੀ। ਇਸ ਦੌਰਾਨ ਮਹਾਤਮਾ ਜਤਿੰਦਰ ਕੁਮਾਰ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ’ਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly