ਰੱਬਾ

(ਸਮਾਜ ਵੀਕਲੀ)

ਕਦੀ ਤਾਂ ਦੱਸ ਜਾ ਆ ਕੇ ਰੱਬਾ!
ਕੀ ਇਹ ਚੱਕਰ ਚਲਾਈ ਜਾਂਦਾਂ।
ਐਨੀ ਖ਼ਲਕਤ ਪੈਦਾ ਕਰਕੇ,
ਲੜਨ-ਭਿੜਨ ਵਿੱਚ ਲਾਈ ਜਾਂਦਾਂ।

ਜਾਤਾਂ-ਪਾਤਾਂ ਵਾਲੇ ਝਗੜੇ,
ਕਾਹਨੂੰ ਨਿੱਤ ਪੁਆਈ ਜਾਂਦਾਂ।
ਰਲ-ਮਿਲ ਕੇ ਰਹਿਣ ਵਾਲਾ,
ਕਿਉਂ ਨੀ ਇਨ੍ਹਾਂ ਸਬਕ ਸਿਖਾਉਂਦਾਂ।

ਕਦੇ ਮੱਕੇ ਕਦੇ ਆਯੋਧਿਆ,
ਇਹ ਕੀ ਸ਼ੋਰ ਮਚਾਈ ਜਾਂਦਾਂ।
ਨਾਲੇ ਕਹਿੰਦੇ ਹਰ ਮਨ ਵੱਸਦਾ,
ਫੇਰ ਕਿਉਂ ਵੰਡੀਆਂ ਪਾਈ ਜਾਂਦਾਂ।

ਕਿਤੇ ਰਾਮ ਕਿਤੇ ਰਹੀਮ,
ਆ ਆਪੇ ਗੇੜੇ ਲਾਈ ਜਾਂਦਾਂ।
ਕਿਤੇ ਰਾਜਾ ਕਿਤੇ ਭਿਖਾਰੀ,
ਖ਼ੂਬ ਭੁਲੇਖਾ ਪਾਈ ਜਾਂਦਾਂ।

ਤੇਰੀ ਰਹਿਮਤ ਨੂੰ ਕੀ ਕੋਈ ਆਖੇ,
ਡਾਢਾ ਭੇਦ ਛੁਪਾਈ ਜਾਂਦਾਂ।
ਬਨਾਰਸੀ ਦਾਸ ਤਾਂ ਕਲਮ ਚਲਾਵੇ,
ਆਪੇ ਹੀ ਲਿਖਵਾਈ ਜਾਂਦਾਂ।

ਬਨਾਰਸੀ ਦਾਸ ਅਧਿਆਪਕ ਰੱਤੇਵਾਲ
ਮੋ : 94635-05286
 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘਰ ਪੁੱਟਣੀ
Next articleਗ਼ਜ਼ਲ