(ਸਮਾਜ ਵੀਕਲੀ)
ਮਨ ਰੱਬ ਤੇ ਸਾਂਤੀ ਨੂੰ ਲੱਭਦਾ -2, ਸੰਤ ਬਣ ਗਿਆ।
ਸੰਤ ਬਣਿਆਂ ਤਾਂ ਉਸ ਨੂੰ ਬੜਾ ਗਿਆਨ ਹੋ ਗਿਆ।।
ਗਿਆਨ ਆਇਆ ਤਾਂ ਫਿਰ ਉਹ ਗਿਆਨੀ ਬਣ ਗਿਆ,
ਗਿਆਨ ਵੰਡਦਾ-2 ਉਹ ਵਿਦਵਾਨ ਮਹਾਨ ਹੋ ਗਿਆ।।
ਕਰੇ ਪ੍ਰਚਾਰ ਸਾਂਤੀ ਭੰਗ ਕਰਦੀ ਮਾਇਆ ਹੈ ਨਾਗਣੀ,
ਆਪ ਮਾਇਆ ਦੇ ਡੰਗ ਖਾ ਕੇ ਧੰਨਵਾਨ ਬਣ ਗਿਆ।।।
ਉਸਾਰ ਦਿੱਤੇ,ਮੰਦਰ,ਮਸੀਤਾਂ ਗਿਰਜੇ ਗੁਰਦਵਾਰੇ,
ਰੱਬ ਮਿਲਾਉਣ ਦਾ ਰਹਿਮਾਨ ਬਣ ਗਿਆ।।
ਦਲਜੀਤ, ਸਾਂਤੀ ਤੇ ਰੱਬ ਨੂੰ ਲੱਭਦਾ ਮਨ ਭੈੜਾ,
ਵਹਿਣੀ ਵਾਲੀਆ,ਬੱਗਲੇ ਭਗਤ ਦੇ ਰੂਪ ਵਿੱਚ ਸੈਤਾਨ ਬਣ ਗਿਆ…….
ਦਲਜੀਤ ਵਹਿਣੀ ਵਾਲੀਆ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly