(ਸਮਾਜ ਵੀਕਲੀ)
ਬੰਦਾ ਰੱਬ ਨੂੰ ਲੱਭ ਰਿਹਾ ਹੈ ,
ਕਿ ਰੱਬ ਮਿਲੇ ਤਾਂ ਮੈਂ ਉਸਨੂੰ ਪੁੱਛਾਂ।।
ਕਿ ਤੂੰ ਔਰਤ ਦੇ ਮਰਦ ਨੂੰ,
ਕਿਵੇਂ ਬਣਾਇਆ ਹੈ।।
ਕੁੱਝ ਵੀ ਨਹੀਂ ਇੱਕ ਦੂਜੇ ਨਾਲ ਮਿੱਲਦਾ,
ਇਹ ਫਰਕ ਤੂੰ ਕਿਵੇਂ ਪਾਇਆ ਹੈ।।
ਸੱਭ ਦਾ ਹੈ ਚਾਲ ਚੱਲਣ ਵੱਖਰਾ,
ਸੁੱਭਾਅ ਵੀ ਇੱਕ ਦੂਜੇ ਨਾਲ ਨਾ ਰਲਾਇਆ ਹੈ।।
ਸੱਭ ਕੁਝ ਹੈ ਵੱਖ ਵੱਖ ਦਿੱਸਦਾ,
ਕੁਝ ਵੀ ਨਾ ਇੱਕ ਦੂਜੇ ਨਾਲ ਮਿਲਾਇਆ ਹੇ।।
ਪਰ ਰੱਬ ਬੰਦੇ ਨੂੰ ਮਿੱਲਦਾ ਨਹੀ,
ਉਹਨੇ ਆਪਣੇ ਆਪ ਨੂੰ ਬੰਦੇ ਤੋਂ ਛੁਪਾਇਆ ਹੈ।।
ਜਿਸ ਨੂੰ ਰੱਬ ਹੈ ਮਿਹਰ ਵਿੱਚ ਆ ਕੇ ਮਿਲ ਜਾਂਦਾ,
ਉਹਤੋਂ ਰੱਬ ਨੇ ਜੱਗ ਦਾ ਮੋਹ ਤੁੜਾਇਆ ਹੈ।।
ਜਦ ਰੱਬ ਨਹੀਂ ਮਿਲਿਆ ਦਲਜੀਤ ਵਰਗਿਆ ਨੂੰ,
ਉਹਨਾਂ ਚਿਮਟੇ,ਢੋਲਕੀਆਂ,ਬੱਜਾ ਕੇ ਰੱਬ ਨੂੰ ਦਰਸਾਇਆ ਹੈ।।
ਕਿਤੇ ਸੁਪਨੇ ਦੇ ਵਿੱਚ ਆ ਕੇ ਤੂੰ ਮਿਲ ਜਾ,
ਅੱਖਾਂ ਮੀਟ ਮੀਟ ਉਹਨਾਂ ਨੇ ਗਾਇਆ ਹੈ।।
ਸਾਰੇ ਇੱਕ ਦੂਜੇ ਨੂੰ ਰੱਬ ਹੈ ਦਿਖਾਈ ਜਾਂਦੇ,
ਪਰ ਨਾ ਕਿਸੇ ਨੂੰ ਲੱਭਾ ਤੇ ਨਾ ਥਿਆਇਆ ਹੈ।।
ਦਲਜੀਤ ਵਹਿਣੀ ਵਾਲੀਆ
ਮੋਬਾਈਲ ਨੰਬਰ:99150-21613
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly