(ਸਮਾਜ ਵੀਕਲੀ)
ਇੱਕ ਮੁੰਡਿਆ ਵੇ ਤੇਰਾ ਕੈਂਠਾ ਸੋਹਣਾ,
ਦੂਜੀ ਸੂਹੀ ਪੱਗ ਦੇ,
ਤੀਜਾ ਦੇ ਤੇਰਾ ਰੰਗ ਬਦਾਮੀ,
ਚੌਥੀ ਟੂਣੇਹਾਰੀ ਅੱਖ ਵੇ,
ਸਿਰੇ ਦੀ ਵੇ ਤੂੰ ਲਾਏ ਸ਼ੁਕੀਨੀ,
ਦਿਲ ਲੈਂਦਾ ਏ ਛਲ ਦੇ,
ਚੱਲ ਮੇਲੇ ਨੂੰ ਚੱਲੀਏ,
ਮੇਲਾ ਪਲ ਦੋ ਪਲ ਦੇ,
ਚੱਲ ਮੇਲੇ ਨੂੰ——-+
ਨੀ ਕੁੜੀਏ ਤੇਰੇ ਪੈਰੀਂ ਝਾਂਜਰ,
ਸਿਰ ਸੂਹੀ ਫੁਲਕਾਰੀ।
ਹੱਥੀਂ ਪਾਏ ਛਾਪਾਂ ਛੱਲੇ,
ਨੈਣੀਂ ਕੱਜਲ ਦੀ ਧਾਰੀ,
ਅੱਡੀਆਂ ਦੇ ਨਾਲ ਭੋਰੇਂ ਪਤਾਸੇ,
ਸੰਭਲ ਸੰਭਲ ਕੇ ਚੱਲਣ ਨੀਂ,
ਚਲ ਮੇਲੇ ਨੂੰ ਚੱਲੀਏ,
ਮੇਲਾ ਪਲ ਦੋ ਪਲ ਨੀ,
ਚੱਲ ਮੇਲੇ ਨੂੰ—–+-
ਸਤਨਾਮ ਕੌਰ ਤੁਗਲਵਾਲਾ