ਕੱਚ ਦੇ ਘਰ

ਮੁਨੀਸ਼ ਭਾਟੀਆ
  (ਸਮਾਜ ਵੀਕਲੀ)
ਲੋਕ ਬੜੇ ਚਲਾਕ ਹੋ ਗਏ ਨੇ,
ਇਕੱਠੇ ਞੀ ਰਹਿੰਦੇ ਹਨ ਅਤੇ
ਈਰਖਾ ਵੀ ਬਹੁਤ ਕਰਦੇ ਹਨ!
ਰਿਸ਼ਤੇ ਵੀ ਕਾਇਮ ਰੱਖਦੇ ਹਨ ਅਤੇ
ਦੁਸ਼ਮਣੀ ਵੀ ਨਿਭਾਉਣਦੇ ਹਨ !
ਸ਼ੁਭਚਿੰਤਕ ਵੀ ਬਣਦੇ ਹਨ ਅਤੇ
ਪਿੱਠ ‘ਤੇ ਬੁਰਾਈ ਵੀ ਕਰਦੇ ਹਨ!
ਦੋਸਤਾਨਾ ਞੀ ਰੱਖਦੇ ਹਨ ਅਤੇ
ਮੁਸੀਬਤ ਵਿੱਚ ਅੱਖਾਂ ਬੰਦ ਕਰ ਲੈਂਦੇ ਨੇ!
ਨੇਕ ਦਿਲ ਵੀ ਬਣਦੇ ਹਨ ਅਤੇ
ਰੰਗ ਵੀ ਹਰ ਪਲ ਬਦਲਦੇ ਹਨ !
ਭਰੋਸਾ ਵੀ ਦਿਵਾਉਂਦੇ ਹਨ ਅਤੇ
ਹੰਕਾਰ ਵਿੱਚ ਤਾੜੀਆਂ ਵੀ ਵਜਾਉਂਦੇ ਹਨ!
ਮੁਹੱਬਤ ਵਿੱਚ ਮੀਠੇ ਵੀ ਬਣਦੇ ਹਨ ਤੇ
ਰਿਸ਼ਤੇ ਵੀ ਸ਼ਰਤਾਂ ਤੇ ਨਿਭਾਉਂਦੇ ਨੇ !
ਕੱਚ ਦੇ ਘਰਾਂ ਵਿੱਚ ਖੁਦ ਰਹਿੰਦੇ ਹਨ ਅਤੇ
ਦੂਜਿਆਂ ‘ਤੇ ਪੱਥਰ ਵੀ ਸੁੱਟਦੇ ਹਨ !

ਮੁਨੀਸ਼ ਭਾਟੀਆ
178, ਸੈਕਟਰ-2,
ਕੁਰੂਕਸ਼ੇਤਰ
7027120349 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਵਿੱਚ ਮਨਰੇਗਾ ਦੀ ਦਿਹਾੜੀ 322/-ਰੁ: ਹੋਈ-ਬਲਦੇਵ ਭਾਰਤੀ
Next articleਸੱਖਣੇ ਲੋਕ