ਸਾਰਿਆਂ ਦਾ ਅੰਨਦਾਤਾ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਸਾਡਾ ਸਾਰਿਆਂ ਦਾ ਅੰਨਦਾਤਾ ਕਿਸਾਨ ਹੈ,
ਪਰ ਇਹ ਗੱਲ ਸਮਝਦਾ ਨਾ ਹੁਕਮਰਾਨ ਹੈ।
ਖੇਤਾਂ ਵਿੱਚ ਉਹ ਦਿਨ-ਰਾਤ ਕੰਮ ਕਰੇ,
ਆਪਣੇ ਢਿੱਡ ਦਾ ਵੀ ਨਾ ਉਹ ਫ਼ਿਕਰ ਕਰੇ।
ਜਦ ਤੱਕ ਫਸਲ ਉਸ ਦੇ ਘਰ ਨਾ ਆਵੇ,
ਉਸ ਦੇ ਖਰਾਬ ਹੋਣ ਦੀ ਉਸ ਨੂੰ ਚਿੰਤਾ ਸਤਾਵੇ।
ਜਦ ਉਸ ਦੀ ਫਸਲ ਮੰਡੀ ਦੇ ਵਿੱਚ ਰੁਲੇ,
ਹੁਕਮਰਾਨ ਤੇ ਉਸ ਨੂੰ ਡਾਢਾ ਗੁੱਸਾ ਚੜ੍ਹੇ।
ਕੌਡੀਆਂ ਦੇ ਭਾਅ ਉਸ ਨੂੰ ਇਹ ਵੇਚਣੀ ਪਵੇ,
ਲਾਗਤ ਦਾ ਮੁੱਲ ਵੀ ਨਾ ਉਸ ਨੂੰ ਮਿਲੇ।
ਕਰਜ਼ਾ ਲੈ ਕੇ ਉਹ ਫਸਲ ਬੀਜੇ ਤੇ ਵੱਢੇ,
ਇਹ ਨਾ ਮੁੜੇ,ਤਾਂ ਉਹ ਖ਼ੁਦਕੁਸ਼ੀ ਕਰੇ।
ਆਓ ਸਾਰੇ ਰਲ ਕੇ ਕਿਸਾਨ ਨੂੰ ਬਚਾਈਏ,
ਉਸ ਨੂੰ ਬਚਾਣ ਵਿੱਚ ਆਪਣਾ ਹਿੱਸਾ ਪਾਈਏ।
ਵੇਲਾ ਬੀਤ ਗਿਆ ਫਿਰ ਹੱਥ ਨਹੀਂ ਆਣਾ,
ਵੇਲਾ ਸੰਭਾਲ ਲਓ, ਪਿੱਛੋਂ ਪਏ ਨਾ ਪਛਤਾਣਾ ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-144514
ਫੋਨ 9915803554

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਦਕੀ ਸਿੱਖ ਭਾਈ ਨਾਨੂ ਸਿੰਘ ਜੀ
Next articleਕਰਨਾਟਕ: ਪਹਿਲੀ ਕੈਬਨਿਟ ਮੀਟਿੰਗ ਿਵੱਚ ਪੰਜ ਗਾਰੰਟੀਆਂ ’ਤੇ ਮੋਹਰ