ਗਿਫਟ ਹਾਸ ਵਿਅੰਗ 9

(ਸਮਾਜ ਵੀਕਲੀ)

ਧਰਮ ਪਤਨੀ ਤਾਂ ਬੱਚਿਆਂ ਨੂੰ ਲੈਕੇ ਪਹਿਲਾਂ ਹੀ ਪੱਤਰਾ ਵਾਚ ਗਈ ਤੇ ਮੈਂ ਜਦੋਂ ਘਰ ਜਾਣ ਲੱਗਿਆ ਤਾਂ ਮੈਨੂੰ ਉਹ ਕਹਿਣ ਲੱਗਿਆ “ ਮੇਰੀ ਗੱਲ ਹਾਲੇ ਮੁੱਕੀ ਨਹੀਂ ਪੂਰੀ ਗੱਲ ਸੁਣਕੇ ਜਾਂਈਂ ਤੇ ਫੇਰ ਉਹ ਕਹਿਣ ਲੱਗਿਆ, “ ਦਲਿੱਦਰ ਤੈਨੂੰ ਸ਼ਰਮ ਆ ਜਾਣੀ ਚਾਹੀਦੀ ਹੈ ਤੂੰ ਚਲਾਕੀ ਕੀਤੀ ਬਈ ਇਸ ਗੁਲਦਸਤੇ ਬਾਰੇ ਮੈਨੂੰ ਪਤਾ ਨਹੀਂ ਲੱਗੇਗਾ ਐਦੂੰ ਤਾਂ ਗਿਫਟ ਨਾ ਹੀ ਦਿੰਦਾ, ਨਾਲੇ ਤੈਨੂੰ ਵਿਆਹ ਤੇ ਬੁਲਾਇਆ ਕਿਸਨੇ ਸੀ ਅਖੇ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ।”ਤੇ ਉਸਨੇ ਆਪਦੇ ਬੰਦੇ ਸੱਦਕੇ ਧੱਕੇ ਮਾਰਕੇ ਮੈਂਨੂੰ ਬਾਹਰ ਕੱਢ ਦਿੱਤਾ ਮੈਂ ਸ਼ਰਮਿੰਦਾ ਜਿਹਾ ਹੋਕੇ ਜਦੋਂ ਬਾਹਰ ਆ ਰਿਹਾ ਸੀ ਤਾਂ ਪੜੋਸਨ ਦੇ ਬੋਲ ਮੇਰੇ ਕੰਨਾ ਵਿਚ ਪਏੇ ਕਹਿ ਰਹੀ ਸੀ ਖਾਣ ਵੇਲੇ ਤਾਂ ਸਾਰੇ ਪਰਿਵਾਰ ਨੂੰ ਲਿਆਕੇ ਧੜੀ ਪੱਕਾ ਖਾ ਜਾਣਗੇ ਉਹ ਵੀ ਬਿਨਾਂ ਬੁਲਾਏ, ਇਸਦੀ ਘਰਵਾਲੀ ਦੇਖਿਆ ਸੀ ਕਿਵਂੇ ਚੱਬ ਕੇ ਉੱਚੀਆਂ ਉੱਚੀਆਂ ਗੱਲਾਂ ਕਰ ਰਹੀ ਸੀ ਅਖੇ ਅਸੀਂ ਤਾਂ ਮiੰਹਗਾ ਗਿਫਟ ਦਿੰਦੇ ਹੁੱਨੇ ਹੈਂ, ਦਿੰਦੇ ਹੈ ਸੱਤਾ ਚੁਲਿ੍ਹਆਂ ਦੀ ਸਵਾਹ ਟੁੱਟਿਆ ਗੁਲਦਸਤਾ ਲਿਆਕੇ ਪਕੜਾ ਦਿੱਤਾ । ਤੇ ਜਦੋਂ ਮੈਂ ਬਾਹਰ ਆ ਰਿਹਾ ਸੀ ਤਾਂ ਰੇਡਿਉ ਤੇ ਗੀਤ ਵੱਜ ਰਿਹਾ ਸੀ ਗੀਤ ਦੇ ਬੋਲ ਸਨ “ ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ।” ਸੋ ਦੋਸਤੋ ਝੂਠੀ ਸ਼ਾਨ ਬਣਾਉਣ ਵਾਸਤੇ ਇਹੋ ਜਿਹਾ ਗੁਲਦਸਤਾ ਨਾ ਖ਼ਰੀਦਿਉ ਜਿਸਦਾ ਥੱਲਾ ਟੁੱਟਿਆ ਹੋਵੇ ਗਿਰਧਾਰੀ ਲਾਲ ਤਾਂ ਪੈਸੇ ਬਣਾ ਗਿਆ ਪਰ ਉਸਨੇ ਮੇਰਾ ਥੱਲਾ ਲਗਵਾ ਦਿੱਤਾ, ਦੋਸਤੋ ਬਿਨਾਂ ਬੁਲਾਏ ਕਿਸੇ ਦੇ ਘਰ ਨਾ ਜਾਇਉ ਨਹੀਂ ਤਾਂ ਮੇਰੇ ਵਾਂਗ ਤੁਹਾਡੀ ਬੇਇੱਜਤੀ ਹੋਣੀ ਪੱਕੀ ਹੈ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਿਫਟ ਹਾਸ ਵਿਅੰਗ 8
Next articleਪੰਜਾਬ ਦੇ 6 ਜ਼ਿਲ੍ਹਿਆਂ ’ਚ 23 ਤੱਕ ਇੰਟਰਨੈੱਟ ਸੇਵਾ ਰਹੇਗੀ ਠੱਪ, ਬਾਕੀ ਜ਼ਿਲ੍ਹਿਆਂ ’ਚ ਅੱਜ ਦੁਪਹਿਰ 12 ਵਜੇ ਹੋ ਜਾਵੇਗੀ ਬਹਾਲ