ਗਿਫਟ ਹਾਸ ਵਿਅੰਗ 8

(ਸਮਾਜ ਵੀਕਲੀ)

ਕੀਮਤ ਡੇਢ ਸੌ ਰੁਪਏ ਤੋਂ ਵੀ ਘੱਟ ਹੋਵੇ ਕਿੳਂੁਕਿ ਬੌਸ ਤੋਂ ਡੇਢ ਸੌ ਰੁਪਏ ਹੀ ਉਧਾਰੇ ਮਿਲੇ ਸਨ ।”

ਕਹਿਣ ਲiੱਗਆ, “ ਤੈਨੂੰ ਘਬਰਾਉਣ ਦੀ ਲੋੜ ਨਹੀਂ ਤੂੰ ਸਹੀ ਦੁਕਾਨ ਤੇ ਆਇਆ ਹੈਂ, ਗਿਫਟ ਤੈਨੂੰ ਇਹੋ ਜਿਹਾ ਦੇਵਾਂਗਾ ਵਿਆਹ ਵਾਲੇ ਹੈਰਾਨ ਹੋਕੇ ਤੇਰੇ ਵੱਲ ਦੇਖਣਗੇ ਅਤੇ ਕਹਿਣਗੇ ਦਿਲ ਹੋਵੇ ਤਾਂ ਦਲਿੱਦਰ ਸਿੰਘ ਵਰਗਾ, ਏਨਾ ਮਹਿੰਗਾ ਗਿਫਟ ਦਿੱਤਾ ਹੈ, ਗਿਫਟ ਦੀ ਕੀਮਤ ਇਕ ਹਜਾਰ ਰੁਪਏ ਹੈ ” ਗਿਰਧਾਰੀ ਲਾਲ ਦੀ ਇਹ ਗੱਲ ਸੁਣਕੇ ਮੈਂ ਬੌਂਦਲ ਗਿਆ, ਮੈਂ ਕਿਹਾ, “ ਗਿਰਧਾਰੀ ਲਾਲ ਫੇਰ ਤਾਂ ਗਿਫਟ ਖ਼ਰੀਦਣ ਵਾਸਤੇ ਘਰ ਗਿਰਵੀ ਰੱਖਣਾ ਪਵੇਗਾ।” ਕਹਿਣ ਲੱਗਿਆ, “ ਮੇਰੀ ਪਹਿਲਾਂ ਪੂਰੀ ਗੱਲ ਤਾਂ ਸੁਣ ਲੈ ਤੈਨੂੰ ਘਰ ਗਿਰਵੀ ਰੱਖਣ ਦੀ ਲੋੜ ਨਹੀਂ ਪਵੇਗੀ, ਇਸ ਗੁਲਦਸਤੇ ਦੀ ਕੀਮਤ ਇਕ ਹਜਾਰ ਰੁਪਏ ਹੈ ਕਿਉਂਕਿ ਇਸ ਗੁਲਦਸਤੇ ਦਾ ਬੇਸ ਟੁੱਟ ਗਿਆ ਸੀ, ਇਸ ਕਰਕੇ ਤੈਨੂੰ ਤਿੰਨ ਸੋ ਰੁਪਏ ਦਾ ਦੇ ਦੇਵਾਂਗਾ, ਤੂੰਂ ਘਬਰਾ ਨਾ ਇਸ ਗੁਲਦਸਤੇ ਦਾ ਬੇਸ ਇਕ ਮਾਹਰ ਕਾਰੀਗਰ ਤੋਂ ਜੁੜਵਾਕੇ ਲਿਆਂਦਾ ਹੈ, ਇਸਦਾ ਬਿਲਕੁਲ ਨਹੀਂ ਪਤਾ ਲਗਦਾ ਕਿ ਇਹ ਗੁਲਦਸਤਾ ਪਹਿਲਾਂ ਟੁੱਟ ਗਿਆ ਸੀ ਮੈਂ ਇਸ ਗੱਲ ਦੀ ਸ਼ਰਤ ਲਗਾ ਸਕਦਾ ਹਾਂ,ਤੂੰਂ ਬੇਫ਼ਿਕਰ ਹੋਕੇ ਗੁਲਦਸਤਾ ਲੈ ਜਾ।”

ਮੈਂ ਕਿਹਾ,“ ਗਿਰਧਾਰੀ ਲਾਲ ਜੇ ਪਤਾ ਲੱਗ ਗਿਆ ਤਾਂ ਫਸ ਜਾਵਾਂਗਾ ਕਿਤੇ ਵਿਆਹ ਵਾਲਿਆਂ ਦੇ ਘਰੋਂ ਬੇਇੱਜਤੀ ਨਾ ਕਰਵਾਕੇ ਆ ਜਾਈਏ।” “ਦਲਿੱਦਰ ਯਾਰ ਤੂੰ ਡਰਦਾ ਬਹੁਤ ਹੈਂ ਆਪਣੀ ਯਾਰੀ-ਦੋਸਤੀ ਪਿਛਲੇ ਦਸ ਸਾਲ ਤੋਂ ਹੈ ਤੈਨੂੰੰ ਮਾੜੀ ਚੀਜ਼ ਨਹੀਂ ਦੇਣ ਲੱਗਿਆ ਮੇਰੇ ਤੇ ਭਰੋਸਾ ਕਰ ।” ਗਿਰਧਾਰੀ ਲਾਲ , “ ਭਰੋਸਾ ਕਰਕੇ ਹੀ ਤਾਂ ਤੇਰੇ ਕੋਲੋਂ ਗਿਫਟ ਖ਼ਰੀਦਣ ਲੱਗਿਆਂ ਹਾਂ ਪਰ ਮੈਂ ਏਨੇ ਪੈਸੇ ਨਹੀਂ ਦੇਣੇ ਮੈਂ ਤੈਨੂੰ ਸੌ ਰੁਪਏ ਦੇ ਸਕਦਾ ਹਾਂ ” “ ਕਹਿਣ ਲੱਗਿਆ ਦਲਿੱਦਰ ਤੂੰ ਮੇਰਾ ਪੁਰਾਣਾ ਮਿੱਤਰ ਹੈਂ ਚੱਲ ਕੱਢ ਇਕ ਸੌ ਪੰਜਾ੍ਹ ਰੁਪਏ ਤੇ ਗਿਫਟ ਤੇਰਾ ।” ਤੇ ਮੈਂ ਗਿਰਧਾਰੀ ਲਾਲ ਨੂੰ ਡੇਡ ਸੌ ਰੁਪਏ ਦੇਕੇ ਗੁਲਦਸਤਾ ਪੈਕ ਕਰਵਾਕੇ ਲੈ ਆਇਆ ਘਰ ਆਕੇ ਘਰਵਾਲੀ ਨੂੰ ਗੁਲਦਸਤੇ ਦੀ ਕੀਮਤ ਇਕ ਹਜਾਰ ਦੱਸੀ ਤਾਂ ਉਹ ਚਾਰੇ ਚੁੱਕ ਕੇ ਪਈ।

ਕਹਿਣ ਲੱਗੀ, “ ਬੱਚਿਆਂ ਨੂੰ ਤਾਂ ਕਦੇ ਚੱਜ ਦੇ ਕੱਪੜੇ ਲੈਕੇ ਨਹੀਂ ਦਿੱਤੇ ਰਾਸ਼ਨ ਪਾਣੀ ਵੱਲੋਂ ਵੀ ਟੁੱਟੇ ਰਹਿਨੇ ਹੈਂ ਤੇ ਹਜਾਰ ਰੁਪਏ ਦਾ ਗੁਲਦਸਤਾ ਚੁੱਕ ਲਿਆਏ, ਹੈਗੇ ਹੋ ਨਾ ਜਿਵੇਂ ਬਿੜਲੇ ,ਟਾਟੇ, ਦੇ ਪੁੱਤ।” ਮੇਰੀ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਉਹ ਬਹੁਤ ਕੁਝ ਕਹਿ ਗਈ। ਮੈਂ ਕਿਹਾ, “ ਮੇਰੀ ਪਿਆਰੀ ਪਤਨੀ ਚੁਗਲ ਕੌਰ ਜੀ ਪਹਿਲਾਂ ਮੇਰੀ ਗੱਲ ਤਾਂ ਸੁਣ ਲਉ ਇਸ ਗੁਲਦਸਤੇ ਦੀ ਕੀਮਤ ਹਜਾਰ ਰੁਪਏ ਹੀ ਹੈ ਪਰ ਇਸਦਾ ਬੇਸ ਟੁੱਟ ਗਿਆ ਸੀ ਤੇ ਗਿਰਧਾਰੀ ਲਾਲ ਨੇ ਕਿਸੇ ਚੰਗੇ ਕਾਰੀਗਰ ਤੋਂ ਜੋੜ ਲਗਵਇਆ ਹੈ , ਤੂੰ ਫ਼ਿਕਰ ਨਾ ਕਰ ਜੋੜ ਦਾ ਬਿਲਕੁਲ ਨਹੀਂ ਪਤਾ ਲਗਦਾ ਗਿਰਧਰੀ ਲਾਲ ਤਾਂ ਤਿੰਨ ਸੌ ਮੰਗਦਾ ਸੀ ਪਰ ਮੈਂ ਉਸਨੂੰ ਬੌਸ ਤੋਂ ਉਧਾਰੇ ਪਕੜੇ ਹੋਏ ਡੇਢ ਸੌ ਰੁਪਏ ਦੇਕੇ ਇਹ ਗੁਲਦਸਤਾ ਲੈ ਆਇਆ, ਹੈ ਕਿ ਨਹੀਂ ਬਾਰਗੇਨ ।” ਘਰਵਾਲੀ ਕਹਿਣ ਲੱਗੀ, “ ਜੀ ਦੁਕਾਨ ਵਾਲਾ ਕਦੋਂ ਤੋਂ ਘਾਟਾ ਖਾਣ ਵਾਲਾ ਆ ਗਿਆ ਵਿੱਚੋਂ ਜਰੂਰ ਪੈਸੇ ਬਣਾਏ ਹੋਣਗੇ ਆਪਾਂ ਇਹ ਗਿਫਟ ਲੈ ਤਾਂ ਚੱਲੇ ਹੈਂ ਜੇ ਗੁਲਦਸਤੇ ਦਾ ਜੋੜ ਖੁੱਲ੍ਹ ਗਿਆ ਤਾਂ ਵਿਆਹ ਵਾਲਿਆਂ ਨੇ ਆਪਣੇ ਜੋੜ ਖੋਲ੍ਹ ਦੇਣੇ ਹੈਂ, ਨਾਲੇ ਕਹਿਣਗੇ ਤੁਹਾਨੂੰ ਕਿਸਨੇ ਸiੱਦਆ ਸੀ ।”

ਮੈਂ ਕਿਹਾ, “ ਗੱਲ ਤਾਂ ਤੇਰੀ ਠੀਕ ਹੈ ਪਰ ਮੈਨੂੰ ਇਹ ਦੱਸ ਵਿਆਹ ਵਾਲਿਆਂ ਨੂੰ ਕੌਣ ਦੱਸੇਗਾ, ਨਾਲੇ ਗਿਰਧਾਰੀ ਲਾਲ ਨੂੰ ਕੀ ਜਰੂਰਤ ਪਈ ਹੈ ਗੱਲ ਕਰਨ ਦੀ।”ਰਾਤ ਅਸੀਂ ਇਹੀ ਗੱਲਾਂ ਸੋਚਦਿਆਂ ਕੱਢੀ ਤੇ ਦੂਜੇ ਦਿਨ ਅਸੀਂ ਪਹੁੰਚ ਗਏ ਵਿਆਹ ਵਾਲਿਆਂ ਦੇ ਘਰ ਅਸੀਂ ਰੱਜ ਕੇ ਖਾਧਾ ਚੁਗਲ ਕੌਰ ਬੁੜ੍ਹੀਆਂ ਵਿਚ ਗੱਲਾਂ ਕਰਨ ਵਿਚ ਮਘਨ ਸੀ ਅਤੇ ਆਪਦੀ ਸ਼ੇਖੀ ਬਘਾਰਦੇ ਹੋਏ ਕਹਿਣ ਲੱਗੀ, “ ਲੋਕ ਸਗਨ ਦੇਣ ਜਾਣਗੇ ਤਾਂ ਰੇਹੜੀ ਤੋਂ ਦੋ ਰੁਪਏ ਗਜ ਵਾਲਾ ਸੂਟ ਦਾ ਕੱਪੜਾ ਖ਼ਰੀਦ ਕੇ ਦੇ ਆਉਣਗੇ ਕੁਝ ਲੋਕ ਤਾਂ ਧੜੀ ਪੱਕਾ ਖਾਕੇ ਸਗਨ ਵੀ ਨਹੀਂ ਦੇਕੇ ਜਾਂਦੇ, ਫੇਰ ਆਉਣਗੇ ਵੀ ਪਰਿਵਾਰ ਦੇ ਦਸ ਜੀਆਂ ਨਾਲ, ਮੈਂਥੋਂ ਤਾਂ ਸੱਚੀ ਗੱਲ ਇਸ ਤਰ੍ਹਾਂ ਨਹੀਂ ਕਰਿਆ ਜਾਂਦਾ, ਜੇ ਚੀਜ਼ ਦੇਣੀ ਹੋਵੇ ਤਾਂ ਚੱਜ ਦੀ ਚੀਜ ਦੇਣੀ ਚਾਹੀਦੀ ਹੈ ਐਦੂੰ ਤਾਂ ਦਿਉ ਹੀ ਨਾ, ਅਸੀਂ ਜਦੋਂ ਵੀ ਕਿਸੇ ਦੇ ਕਾਰ ਵਿਹਾਰ ਤੇ ਜਾਈਦਾ ਹੈ ਮਹਿੰਗੀ ਚੀਜ਼ ਹੀ ਲੈਕੇ ਜਾਈਦੀ ਹੈ, ਅੱਜ ਵੀ ਸਰਦਾਰ ਜੀ ਹਜਾਰ ਰੁਪਏ ਦਾ ਗਿਫਟ ਚੁੱਕ ਲਿਆਏ ਤੇ ਮੈਂ ਕਿਹਾ ਫੇਰ ਕੀ ਹੋ ਗਿਆ ਤੁਸੀਂ ਮਹਿੰਗਾ ਗਿਫਟ ਲਿਆਕੇ ਚੰਗਾ ਹੀ ਕੀਤਾ ਹੈ।”

ਚੁਗਲ ਕੌਰ ਦੀ ਪੜੋਸਨ ਕਹਿਣ ਲੱਗੀ, “ ਭੈਨ ਜੀ ਮੈਨੂੰ ਨਹੀਂ ਸੀ ਪਤਾ ਵਿਆਹ ਵਾਲੇ ਤੁਹਾਨੂੰ ਵੀ ਜਾਣਦੇ ਹਨ।” ਤੇ ਚੁਗਲ ਕੌਰ ਨੇ ਪੜੋਸਨ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ “ ਵਿਆਹ ਵਾਲੇ ਤਾਂ ਜੀ ਸਾਨੂ ਪਿਛਲੇ ਦਸਾਂ ਸਾਲਾਂ ਤੋਂ ਜਾਣਦੇ ਹਨ।” ਹਾਲੇ ਇਹ ਗੱਲਾਂ ਚੱਲ ਹੀ ਰਹੀਆਂ ਸਨ ਤੇ ਲਾੜੇ ਦੇ ਪਿਉ ਨੇ ਸਾਰਿਆਂ ਨੂੰ ਇੱਕਠੇ ਕਰਕੇ ਕਿਹਾ “ ਸਾਰੇ ਜਣੇ ਧਿਆਨ ਨਾਲ ਸੁਣੋ ਮੈਂ ਦੱਸਦਾ ਹਾਂ ਇਹ ਸਾਨੂੰ ਕਦੋਂ ਤੋਂ ਜਾਣਦੇ ਹਨ ਇਹ ਮਹਿੰਗਾ ਗੁਲਦਸਤਾ ਲੇਕੇ ਆਏ ਹਨ ।” ਤੇ ਮੈਂ ਸੋਚ ਰਿਹਾ ਸੀ ਮਹਿੰਗਾ ਗਿਫਟ ਲਿਆਕੇ ਚੰਗਾ ਹੀ ਕੀਤਾ ਤੇ ਕੋਲ ਖੜੀ ਚੁਗਲ ਕੌਰ ਨੂੰ ਮੈਂ ਕਿਹਾ, “ ਦੇਖਿਆ ਫੇਰ ਮੇਰੇ ਗਿਫਟ ਦਾ ਕਮਾਲ ।”

ਲਾੜੇ ਦੇ ਪਿਉ ਨੇ ਫੇਰ ਕਹਿਣਾ ਸ਼ੁਰੂ ਕੀਤਾ ਕਿ, “ ਮੈਂ ਤਾਂ ਤੈਨੂੰ ਜਾਣਦਾ ਤੱਕ ਨਹੀਂ ਤੇਰੇ ਪੜੋਸੀ ਤੋਂ ਤੇਰੇ ਨਾਂ ਦਾ ਪਤਾ ਲੱਗਿਆ ਕਿ ਤੇਰਾ ਨਾਂ ਦਲਿੱਦਰ ਸਿੰਘ ਹੈ ਤੇਰੇ ਵਰਗੇ ਲੋਕ ਖਾਣ ਵਾਸਤੇ ਲੋਕਾਂ ਦੇ ਵਿਆਹ ਸ਼ਾਦੀਆਂ ਤੇ ਬਿਨਾ ਬੁਲਾਏ ਆ ਜਾਂਦੇ ਹਨ ਅਤੇ ਧੜੀ ਪੱਕਾ ਖਾਕੇ ਜਾਂਦੇ ਹਨ ਗਿਫਟ ਦਾ ਤਾਂ ਬਹਾਨਾ ਹੀ ਹੁੰਦਾ ਹੈ ਬਈ ਕਿਸੇ ਨੁੰ ਪਤਾ ਨਾ ਲੱਗ ਜਾਵੇ। ਕੋਈ ਸੋਚਦਾ ਹੈ ਕਿ ਇਹ ਕੁੜੀ ਵਾਲਿਆਂ ਵੱਲੋਂ ਹਨ, ਤੇ ਕੋਈ ਮੁੰਡੇ ਵਾਲਿਆਂ ਵੱਲੋ ਆਇਆ ਸੋਚਦੇ ਹਨ, ਨਾਲੇ ਵਿਆਹ ਵਾਲਿਆਂ ਨੂੰ ਇਹ ਜਾਨਣ ਦੀ ਵੇਹਲ ਨਹੀਂ ਹੁੰਦੀ ਕਿ ਕੌਣ ਆਇਆ ਕੌਣ ਗਿਆ, ਵਿਆਹ ਵਿਚ ਉਹ ਕੋਈ ਵਿਘਣ ਵੀ ਨਹੀਂ ਪਾਉਣਾ ਚਾਹੁੰਦੇ ਹੁੰਦੇ, ਇਹ ਭਾਈ ਸਾਹਬ ਮਹਿੰਗਾ ਗੁਲਦਸਤਾ ਇਸ ਕਰਕੇ ਲਿਆਏ ਹਨ ਤਾਂ ਕਿ ਕਿਸੇ ਨੁੰ ਪਤਾ ਨਾ ਲੱਗੇ ਕਿ ਇਹ ਬਿਨਾਂ ਬੁਲਾਏ ਮਹਿਮਾਨ ਹਨ, ਅੱਜ ਗੁਲਦਸਤੇ ਦਾ ਬੇਸ ਖੁੱਲ੍ਹਣ ਨਾਲ ਹੀ ਇਸਦਾ ਭੇਦ ਖੁੱਲ੍ਹ ਗਿਆ। ਕੀ ਜਰੂਰਤ ਸੀ ਏਨਾ ਮਹਿੰਗਾ ਗੁਲਦਸਤਾ ਲਿਆਉਣ
ਦੀ ਜਿਸਦਾ ਬੇਸ ਹੀ ਟੁੱਟਿਆ ਹੋਵੇ, ਇਹ ਗੁਲਦਸਤਾ ਮੈਂ ਗਿਰਧਾਰੀ ਲਾਲ ਨੂੰ ਜੋੜ ਲਗਵਾਉਣ ਵਾਸਤੇ ਦੇਕੇ ਆੲਆ ਸੀ ਪਰ ਗਿਰਧਾਰੀ ਲਾਲ ਮੈਨੂੰ ਕਹਿਣ ਲiੱਗਆ ਬਾਬੂ ਜੀ ਇਸਦਾ ਜੋੜ ਨਹੀਂ ਲੱਗ ਸਕਦਾ ਤੇ ਮੈਂ ਉਸਨੂੰ ਇਹ ਗੁਲਦਸਤਾ ਸੁੱਟਣ ਵਾਸਤੇ ਦੇ ਆਇਆ ਸੀ ਮੈਨੂੰ ਨਹੀਂ ਸੀ ਪਤਾ ਇਹ ਗੁਲਦਸਤਾ ਮੇਰੇ ਕੋਲ ਹੀ ਵਾਪਸ ਆ ਜਾਣਾ ਹੈ।” ਇਹ ਗੱਲ ਸੁਣਕੇ ਮੇਰੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਿਫਟ ਹਾਸ ਵਿਅੰਗ 7
Next articleਗਿਫਟ ਹਾਸ ਵਿਅੰਗ 9