ਜਲੰਧਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਇੰਟਰਨੈਸ਼ਨਲ ਮਾਸਟਰ ਗੇਮਜ਼- 2025 ਪੱਛਮੀ ਬੰਗਾਲ (ਮਿਤੀ 21ਤੋਂ 23 ਨਵੰਬਰ) ਵਿਚ ਮੈਡਮ ਸੁਖਵਿੰਦਰ ਕੌਰ ਨੇ, ਲੌਂਗ ਜੰਪ, ਟਰਿਪਲ ਜੰਪ, ਤੇ 100 ਮੀਟਰ ਹਰਡਲ ਰੇਸ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਤਿੰਨ ਗੋਲਡ ਮੈਡਲ ਜਿੱਤੇ। 30 ਨਵੰਬਰ 2025 ਨੂੰ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਚੰਡੀਗੜ੍ਹ ਵਿਖੇ , ਲੌਂਗ ਜੰਪ ਤੇ ਟਰਿਪਲ ਜੰਪ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ,2 ਗੋਲਡ ਮੈਡਲ ਜਿੱਤੇ। ਪਹਿਲਾ ਵੀ ਨੈਸ਼ਨਲ ਤੇ ਇੰਟਰਨੈਸ਼ਨਲ ਖੇਡ ਕੇ ਕਈ ਮੈਡਲ ਜਿੱਤ ਚੁੱਕੇ ਹਨ। ਇਨ੍ਹਾਂ ਨੇ ਆਪਣੇ ਮਾਤਾ ਪਿਤਾ, ਇਲਾਕੇ, ਪੰਜਾਬ ਤੇ ਭਾਰਤ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਨੂੰ ਸ਼੍ਰੀ ਵਿਕਾਸ਼ ਜੀ ਟਾਟਾ ਏ .ਆਈ.ਏ.ਲਾਈਫ਼ ਤੇ ਸਟਾਫ਼ ਵੱਲੋਂ ਦੁਰਗਾ ਪੁਰ ਵਿੱਚ ਸਨਮਾਨਿਤ ਕੀਤਾ ਗਿਆ।ਸਭ ਨੇ ਵਧਾਈਆਂ ਦੇ ਨਾਲ ਨਾਲ ਭਵਿੱਖ ਲਈ ਸ਼ੁਭ ਇੱਛਾਵਾਂ ਵੀ ਦਿੱਤੀਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


