ਗ਼ਜ਼ਲ

ਜਸਵਿੰਦਰ ਸਿੰਘ ਜੱਸੀ

(ਸਮਾਜ ਵੀਕਲੀ)

ਉਸਦਾ ਆਣਾ, ਤੌਬਾ – ਤੌਬਾ।
ਆ ਕੇ ਜਾਣਾ, ਤੌਬਾ -ਤੌਬਾ।

ਨੇੜੇ ਆ ਕੇ, ਨੈਣ ਮਿਲ਼ਾ ਕੇ,
ਫਿਰ ਸ਼ਰਮਾਣਾ, ਤੌਬਾ – ਤੌਬਾ।

ਦਰਦ ਪਰੁੱਚੀ ਧੁਨ ਤੇ ਉਸਦਾ,
ਗੀਤ ਸੁਣਾਣਾ, ਤੌਬਾ – ਤੌਬਾ।

ਸੁੰਦਰ ਅੱਖਾਂ, ਅੱਖੀਂ ਕਜਲਾ,
ਅੱਖ ਮਟਕਾਣਾ, ਤੌਬਾ – ਤੌਬਾ।

ਦਿਲ ਦੇ ਭੇਤ, ਛੁਪਾ ਕੇ ਉਸਦਾ,
ਬਾਤਾਂ ਪਾਣਾ, ਤੌਬਾ – ਤੌਬਾ।

ਵਾਅਦਾ ਕਰਨਾ, ਵਾਅਦਾ ਕਰਕੇ,
ਫੇਰ ਨਿਭਾਣਾ, ਤੌਬਾ – ਤੌਬਾ।

ਹਿਰਨੀ ਵਾਂਗਰ ਪੋਲੇ ਪੋਲੇ,
ਪੈਰ ਟਿਕਾਣਾ, ਤੌਬਾ – ਤੌਬਾ।

ਹੰਝੂ ਪਲਕਾਂ ਹੇਠ ਛੁਪਾ ਕੇ,
ਉਸਦਾ ਗਾਣਾ, ਤੌਬਾ – ਤੌਬਾ।

ਦੁੱਖ ਵੰਡਾ ਕੇ, ਦੁਖੀਆਂ ਤਾਈਂ,
ਖੂਬ ਹਸਾਣਾ, ਤੌਬਾ – ਤੌਬਾ।

ਦੁਖੀਆਂ ਖਾਤਿਰ, ਆਪਣਾ ਸਭ ਕੁਝ,
ਦਾਅ ਤੇ ਲਾਣਾ, ਤੌਬਾ – ਤੌਬਾ।

ਛੱਡ ਕੇ ਨਫ਼ਰਤ ਨੂੰ ਐ “ਜੱਸੀ”,
ਪਿਆਰ ਨਿਭਾਣਾ, ਤੌਬਾ – ਤੌਬਾ।

ਜਸਵਿੰਦਰ ਸਿੰਘ ‘ਜੱਸੀ’
ਮੌਜੋ ਮਜਾਰਾ, ਡਾਕ ਠੱਕਰਵਾਲ਼ ਜ਼ਿਲ੍ਹਾ ਹੁਸ਼ਿਆਰਪੁਰ

9814396472

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleHarvard says it is built on human subjugation, perpetuating profoundly immoral slavery practices
Next articleSyria crisis should not be neglected: UN envoy