ਗੀਤ

ਬਲਜਿੰਦਰ ਸਿੰਘ " ਬਾਲੀ ਰੇਤਗੜੵ "

(ਸਮਾਜ ਵੀਕਲੀ)

ਉੱਠੋ ਵੇ ਉੱਠੋ…..
ਸ਼ੂਕਣ ਲੱਗੇ ਝੱਖੜ-ਝੇੜੇ
ਨਾਗਣ ਬਣ ਰਹੀ ਹਵਾ
ਜਾਗ਼ੋ ਵੇ ਜਾਗ਼ੋ !!
ਪੰਜਾਬ ਦਿਓ ਵਾਰਿਸੋ
ਨਾ ਦਸਤਾਰਾਂ ਜਾਏ ਉਡਾ !!

ਕੌਣ ਬਿਗ਼ਾਨੇ ਧੁਸਦੇ ਅੰਦਰ
ਢੀਠ ਕਿਤੋਂ ਬੁੱਚੜ ਜਿਹੇ
ਧੁੱਤ ਬੈਠੇ ਮੰਜੜੇ ਡਾਹ
ਸੰਮਾਂ ਵਾਲੀਆਂ ਡਾਂਗਾਂ ਕਿੱਥੇ ?
ਫਰਕਾ ਡੌਲ਼ੇ , ਮੁੱਛਾਂ ਨੂੰ ਦੇਵੋ ਤਾਅ

ਹਾਏ ! ਵੈਰੀ ਇਹ ਪੰਜਾਬ ਦੇ
ਰਹੇ ਗਿਰਝਾਂ ਜਿਓ ਮੰਡਰਾ
ਚੀਲਾਂ ਵਾਂਗ ਸਿਰਾਂ ਤੇ ਉਡਦੇ
ਚੀਕ ਦਹਿਸਤ ਰਹੇ ਨੇ ਪਾ
ਮਾਰ ਗੁਲੇਲੇ ਭੰਨੋਂ ਅੱਖਾਂ
ਲਉ ਵੇ ਪੰਜਾਬ ਬਚਾ

ਉੱਲੂ ਬਣ ਬਣ ਸ਼ਿਕਰੇ ਘੁੰਮਣ
ਨੇਰੵ ਲਈ ਕਰਨ ਦੁਆ
ਸੂਰਜ ਬਣਕੇ “ਬਾਲੀ” ਦਹਿਕੋ
ਚੇਤਨਤਾ ਦਿਓ ਮਹਿਕਾ
ਪੰਜਾਬ ਜੀਵੇ, ਇਹਦੇ ਜਾਏ ਵੱਸਣ
ਵਗਦੇ ਰਹਿਣ ਦਰਿਆ
ਲਉ ਅਸੀਸਾਂ ਸਾਹਿਬ ਦੀਆਂ
ਰੇਤਗੜੵ ਰਹੇ ਹਰਿਆ ।

ਬਾਲੀ ਰੇਤਗੜੵ
+919465129168

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSyria crisis should not be neglected: UN envoy
Next articleਜਗਤ ਤਮਾਸ਼ਾ