(ਸਮਾਜ ਵੀਕਲੀ)
ਬਿਰਧ ਘਰਾਂ ਵਿੱਚ ਛੱਡ ਕੇ ਬੁੱਢੇ ਮਾਂ ਤੇ ਬਾਪ,
ਬੱਚੇ ਬੈਠ ਘਰਾਂ ਵਿੱਚ ਐਸ਼ਾਂ ਕਰਦੇ ਆਪ।
ਵੱਡਿਆਂ ਦਾ ਆਦਰ ਕਰਨਾ ਭੁੱਲ ਗਏ ਨੇ ਬੱਚੇ,
ਖ਼ੌਰੇ ਇਹਨਾਂ ਨੂੰ ਕਿਸ ਨੇ ਦੇ ਦਿੱਤਾ ਸਰਾਪ।
ਥੋੜ੍ਹੀ ਬਹੁਤ ਉਨ੍ਹਾਂ ‘ਚ ਹਲੀਮੀ ਆ ਜਾਂਦੀ ਹੈ,
ਜੋ ਤੜਕੇ ਉੱਠ ਕਰਦੇ ਰੱਬ ਦੇ ਨਾਂ ਦਾ ਜਾਪ।
ਜੇ ਗੁਆਂਢੀ ਅੱਗੇ ਵਧਦਾ ਹੈ, ਤਾਂ ਖੁਸ਼ ਹੋਵੋ,
ਉਸ ਨੂੰ ਅੱਗੇ ਵਧਦਾ ਤੱਕ ਨਾ ਚੜ੍ਹਾਓ ਤਾਪ।
ਪੰਡਤ ਜੀ,ਚੁੱਪ ਕਰਕੇ ਇੱਥੋਂ ਚਲਦੇ ਹੋਵੋ,
ਮੈਂ ਆਪਣੀ ਤਕਦੀਰ ਸੁਆਰ ਲਵਾਂਗਾ ਆਪ।
ਜੇਕਰ ਲੋਕਾਂ ਨੂੰ ਇਹ ਸਾਧੂ ਕੁੱਝ ਦੇ ਸਕਦਾ,
ਦਰ ਦਰ ਜਾ ਕੇ ਉਨ੍ਹਾਂ ਤੋਂ ਇਹ ਕਿਉਂ ਮੰਗੇ ਆਪ?
ਅੱਜ ਕਲ੍ਹ ਲੋਕੀਂ ਦਾਰੂ ਪੀਂਦੇ ਪਾਣੀ ਵਾਂਗ,
ਚਾਹੇ ਥਾਂ ਥਾਂ ਲਿਖਿਐ,ਦਾਰੂ ਪੀਣਾ ਪਾਪ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly