ਗ਼ਜ਼ਲ

ਮਲਕੀਤ ਮੀਤ

(ਸਮਾਜ ਵੀਕਲੀ)

ਵੋਟਾਂ ਦਾ ਕਾਰੋਬਾਰ ਤੂੰ ਸੱਜਣਾ ਵੇਖੀ ਜਾ
ਕੀ ਕਰਦੀ ਏ ਸਰਕਾਰ ਤੂੰ ਸੱਜਣਾ ਵੇਖੀ ਜਾ

ਏਥੇ ਜੀ ਜੀ ਜੀ ਜੀ ਹੁੰਦੀ ਏ
ਬਸ ਜ਼ਮੀਰ ਲੈਂ ਤੂੰ ਮਾਰ ਸੱਜਣਾ ਵੇਖੀ ਜਾ

ਚਿੱਟੇ ਦਿਨ ਚਿੱਟਾ ਵੇਚੀ ਜਾ
ਕਾਲੇ ਨੂੰ ਸਲੂਟ ਤੂੰ ਮਾਰ ਸੱਜਣਾ ਵੇਖੀ ਜਾ

ਇਥੇ ਬੋਲੀ ਲੱਗਦੀ ਬੰਦਿਆਂ ਦੀ
ਡੰਗਰਾਂ ਜਿਹਾ ਵਿਉਪਾਰ ਸੱਜਣਾ ਵੇਖੀ ਜਾ

ਤੇਰੇ ਅੰਬਰਾਂ ਤੇ ਵੀ ਸਾਜਿਸ਼ ਏ
ਐਵੇਂ ਨਾ ਖੰਭ ਖਲਾਰ ਤੇ ਸੱਜਣਾ ਵੇਖੀ ਜਾ

ਤੇਰੇ ਗੁੜ ਸੁੱਟਣ ਦੀ ਦੇਰ ਆ ਬਸ
ਇਥੇ ਮੱਖੀਆਂ ਦੀ ਭਰਮਾਰ ਤੂੰ ਸੱਜਣਾ ਵੇਖੀ ਜਾ

ਅੱਖਾਂ ਨੂੰ ਧੋਖਾ ਮਿਲਦਾ ਏ
ਜਦੋਂ ਪੜ੍ਹਦਾ ਏ ਅਖਬਾਰ ਤੂੰ ਸੱਜਣਾ ਵੇਖੀ ਜਾ

“ਮੀਤ” ਚੌਧਰ ਚੌਧਰ ਹਰ ਪਾਸੇ
ਹਰ ਪਾਸੇ ਗ਼ੱਦਾਰ ਤੂੰ ਸੱਜਣਾ ਵੇਖੀ ਜਾ

ਮਲਕੀਤ ਮੀਤ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਹ ਸੋਚਦੀ…
Next articleਖਿੱਚ