ਗ਼ਜ਼ਲ

ਸੁਖਦੇਵ ਸਿੰਘ

(ਸਮਾਜ ਵੀਕਲੀ)

ਨੰਗੇ ਪੈਰੀਂ ਤੁਰਨਾ ਪੈਂਦਾ ਏ!

ਬਿਨ ਆਈ ਤੋਂ ਮਰਨਾ ਪੈਂਦਾ ਏ!

ਸੋਹਣੀ ਮਹੀਂਵਾਲ ਦੇ ਵਾਂਗੂੰ,

ਕੱਚੇ ਘੜੇ ’ਤੇ ਤਰਨਾ ਪੈਂਦਾ ਏ!

ਸੱਸੀ ਵਾਂਗਰ ਪੁੰਨੂੰ ਬਦਲੇ,

ਮਾਰੂਥਲ ਵਿੱਚ ਸੜਨਾ ਪੈਂਦਾ ਏ!

ਸੱਚ ਹੱਕ ਤੇ ਇਸ਼ਕ ਦੀ ਖਾਤਰ,

ਸੂਲੀ ਉੱਪਰ ਚੜ੍ਹਨਾ ਪੈਂਦਾ ਏ!

ਸੱਜਣ ਮਿਲਦੇ ਮਰਕੇ ‘ਸੁਖਦੇਵ’,

ਕਦਮ ਕਦਮ ’ਤੇ ਲੜਨਾ ਪੈਂਦਾ ਏ!

ਸੁਖਦੇਵ ਸਿੰਘ 

ਸੰਪਰਕ: 62830 11456

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਆਸਤ ਦਾ ਮੁੱਖ ਉਦੇਸ਼ ਸਮਾਜ ਦਾ ਨਿਰਪੱਖ ਵਿਕਾਸ ਹੋਣਾ ਚਾਹੀਦਾ ਹੈ-ਰਾਜਵੀਰ ਸੋਢੀ, ਪਰਮਜੀਤ ਢਿੱਲੋਂ
Next articleਕਬੱਡੀ ਦੇ ਵਿਕਾਸ ਅਤੇ ਜਵਾਨੀ ਨੂੰ ਨਸ਼ਿਆ ਤੋਂ ਬਚਾਉਣ ਲਈ ਕਬੱਡੀ ਨਾਲ ਜੁੜੇ ਸਾਰੇ ਲੋਕ ਇਕੱਠੇ ਹੋ ਕੇ ਕੰਮ ਕਰਨ – ਚੱਠਾ