ਥਾਈਲੈਂਡ ਤੇ ਨੇਪਾਲ ਦੇ 75 ਤਬਲੀਗੀਆਂ ਨੂੰ ਜ਼ਮਾਨਤ

ਨਵੀਂ ਦਿੱਲੀ (ਸਮਾਜਵੀਕਲੀ) :  ਦਿੱਲੀ ਦੀ ਸਥਾਨਕ ਅਦਾਲਤ ਵੱਲੋਂ 75 ਵਿਦੇਸ਼ੀ ਨਾਗਰਿਕ, ਜੋ ਥਾਈਲੈਂਡ ਤੇ ਨੇਪਾਲ ਤੋਂ ਨਿਜ਼ਾਮੂਦੀਨ ਮਰਕਜ਼ ’ਚ ਤਬਲੀਗੀ ਜਮਾਤ ਦੇ ਸਮਾਗਮ ਵਿੱਚ ਸ਼ਾਮਲ ਹੋਏ ਸਨ, ਨੂੰ 10-10 ਹਜ਼ਾਰ ਰੁਪਏ ਦੇ ਮੁਚੱਲਕੇ ’ਤੇ ਜ਼ਮਾਨਤ ਦੇ ਦਿੱਤੀ ਗਈ।

ਚਾਰਜਸ਼ੀਟ ’ਚ ਇਨ੍ਹਾਂ 75 ਤਬਲੀਗੀਆਂ ਵੀਜ਼ਾ ਨਿਯਮਾਂ ਦੀ ਅਣਦੇਖੀ ਕਰਨ ਤੇ ਕੋਵਿਡ-19 ਮਹਾਮਾਰੀ ਦੌਰਾਨ ਸਰਕਾਰਾਂ ਵੱਲੋਂ ਪਾਬੰਦੀਸ਼ੁਦਾ ਸਰਗਰਮੀਆਂ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਗਿਆ ਸੀ। ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ ਗੁਰਮੋਹਿਨਾ ਕੌਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮਾਮਲੇ ਦੀ ਸੁਣਵਾਈ ਕੀਤੀ।

Previous articleਕਸ਼ਮੀਰ ’ਚ ਘੁਸਪੈਠ ਦੀ ਕੋਸ਼ਿਸ਼ ਕਰਦੇ ਦੋ ਅਤਿਵਾਦੀ ਹਲਾਕ
Next articleਦੂਬੇ ਦਾ ਪਰਿਵਾਰ ਲਖਨਊ ਪਰਤਿਆ