(ਸਮਾਜ ਵੀਕਲੀ)
ਉਮਰੋਂ ਲੈ ਕੇ ਵੱਡੇ ਦੁੱਖ ।
ਪਲ ਨਾ ਕੱਲੇ ਛੱਡੇ ਦੁੱਖ।
ਇਕ ਵਾਰੀ ਤੂੰ ਹੱਸ ਕੇ ਬੋਲ,
ਬਣ ਕੇ ਦੇ ਚਾ ਗੱਡੇ ਦੁੱਖ।
ਮੇਰੇ ਮੇਚੇ ਆ ਜਾਂਦੀ,
ਜਿਹੜੀ ਸੂਲੀ ਅੱਡੇ ਦੁੱਖ।
ਫ਼ਲ ਕੀ ਨਿਕਲੇ ਰੱਬ ਜਾਣੇ,
ਸੁੱਖ ਬੂਟੇ ਦੇ ਡੱਡੇ ਦੁੱਖ।
ਮਾਲੀ ਨੂੰ ਕੀ ਆਖਾਂ ਜਾਏਂ,
ਖੁਸ਼ੀਆਂ ਪੱਟ ਕੇ ਗੱਡੇ ਦੁੱਖ।
ਮੈਂ ਸ਼ੀਰਾਜ਼ ਹਿਆਤੀ ਕਾਣ,
ਉਹੰਦੇ ਵਿਹੜਿਉਂ ਥੱਡੇ ਦੁੱਖ।
ਮਜ਼ਹਰ ਸ਼ੀਰਾਜ (ਲਹਿੰਦਾ ਪੰਜਾਬ)
+923454216319
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly