HOME ਸੀਵਰੇਜ ਸਮੱਸਿਆ ਹੱਲ ਨਾ ਹੋਣ ‘ਤੇ ਡੀ.ਸੀ. ਨੂੰ ਮਿਲੇ ਸ਼ਿਵ ਸ਼ਕਤੀ ਇਨਕਲੇਵ...

ਸੀਵਰੇਜ ਸਮੱਸਿਆ ਹੱਲ ਨਾ ਹੋਣ ‘ਤੇ ਡੀ.ਸੀ. ਨੂੰ ਮਿਲੇ ਸ਼ਿਵ ਸ਼ਕਤੀ ਇਨਕਲੇਵ ਨਿਵਾਸੀ ਉਛਲ ਕੇ ਕਈ ਘਰਾਂ ਵਿੱਚ ਵੜਿਆ ਗੰਦਾ ਪਾਣੀ

1
ਰੋਪੜ,   (ਸਮਾਜ ਵੀਕਲੀ)   (ਗੁਰਬਿੰਦਰ ਸਿੰਘ ਰੋਮੀ): ਸ਼ਿਵ ਸ਼ਕਤੀ ਇਨਕਲੇਵ, ਰੈਲੋਂ ਰੋਡ, ਰੋਪੜ ਦੇ ਵਸਨੀਕ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਦਾ ਗੰਦ ਗਲੀਆਂ ਵਿੱਚ ਉਛਲਣ ਕਾਰਨ ਡਾਹਢੇ ਪ੍ਰੇਸ਼ਾਨ ਹਨ। ਪੀੜਤਾਂ ਵਿੱਚੋਂ ਤੇਜਵੰਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਸਥਿਤੀ ਤਾਂ ਗੰਦ ਅੰਦਰ ਤੱਕ ਫੈਲ ਜਾਣ ਕਾਰਨ ਰਹਿਣਯੋਗ ਵੀ ਨਹੀਂ ਰਹੀ। ਜਿਸ ਕਾਰਨ ਉਹਨਾਂ ਨੂੰ ਮਜਬੂਰਨ ਆਪਣੇ ਪਰਿਵਾਰਕ ਮੈਂਬਰਾਂ ਨਾਲ਼ ਰਿਸ਼ਤੇਦਾਰੀਆਂ ਵਿੱਚ ਜਾ ਕੇ ਰਹਿਣਾ ਪੈ ਰਿਹਾ ਹੈ। ਉਕਤ ਮਸਲੇ ਸਬੰਧੀ ਕਲੋਨੀ ਵਾਸੀ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤ/ਬੇਨਤੀ ਵੀ ਕਰ ਚੁੱਕੇ ਪਰ ਸਮੱਸਿਆ ਅਜੇ ਵੀ ‘ਜਿਉਂ ਦੀ ਤਿਉਂ’ ਹੈ। ਅੱਜ ਇਸ ਮਸਲੇ ਦਾ ਢੁੱਕਵਾਂ ਹੱਲ ਨਾ ਹੋਣ ਤੋਂ ਨਿਰਾਸ਼ ਕਲੋਨੀ ਵਾਸੀਆਂ ਨੇ ਵਰਜੀਤ ਵਾਲੀਆ, ਡਿਪਟੀ ਕਮਿਸ਼ਨਰ, ਰੋਪੜ ਕੋਲ਼ ਪਹੁੰਚ ਕੀਤੀ ਅਤੇ ਲਿਖਤੀ ਬੇਨਤੀ ਪੱਤਰ ਦਿੱਤਾ। ਇਸ ਮੌਕੇ ਮਨਦੀਪ ਸਿੰਘ, ਹਰਦੀਪ ਸਿੰਘ, ਗੁਰਮੀਤ ਸਿੰਘ ਅਤੇ ਕੁਲਦੀਪ ਸਿੰਘ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਰਖੜ ਖੇਡਾਂ – ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 10 ਮਈ ਤੋਂ 1 ਜੂਨ ਤੱਕ , 16 ਟੀਮਾਂ ਦੀ ਐਂਟਰੀ ਹੋਈ ਪੱਕੀ ।
Next articleਮਜ਼ਦੂਰਾਂ ਨੂੰ ਸਮੱਰਪਤ, ਇਕ ਮਈ