ਗਜ਼ਲ਼

ਬਲਜਿੰਦਰ ਸਿੰਘ "ਬਾਲੀ ਰੇਤਗੜੵ "

(ਸਮਾਜ ਵੀਕਲੀ)

ਮਸਤੇ ਕਰਨ ਕਲੋਲਾਂ ਗਿੱਦੜ , ਲੂੰਬੜ ਵੀ ਅਠਖੇਲੀਆਂ ਹੁਣ
ਸ਼ੇਰ ਨਹੀਂ ਤਾਂ ਰਾਜ ਅਸਾਡਾ, ਸੋਧ ਲਿਆ ਮਤਾ ਬੇਲੀਆਂ ਹੁਣ

ਗਾ ਮਰਸੀਏ ਦਰਿਆਵਾਂ ਦੇ , ਹੈ ਛੜਯੰਤਰ ਰਚਦੈ ਤੰਤਰ
ਰਾਜ ਗਰੀਬਾਂ ਦੇ ਨਾਂਅ ਤੇ ਪਰ, ਦੋਵੇਂ ਹੱਥੀਂ ਭੇਲੀਆਂ ਹੁਣ

ਰਾਜ ਨਹੀਂ ਹੈ ਸੇਵਾ ਮੇਰੀ, ਸਭ ਲੁੱਟਣ ਵਾਲੇ ਕਹਿੰਦੇ ਆ
ਗੱਲਾਂ ਨਾਲ਼ ਖਿਡਾਕੇ ਮੁੰਡੇ, ਲੁੱਟ ਰਹੇ ਨੇ ਧੇਲੀਆਂ ਹੁਣ

ਭੁੱਖੇ ਭਾਣੇ ਸੜਕਾਂ ਉੱਪਰ, ਲੜ ਰਚ ਇਤਿਹਾਸ ਰਹੇ ਕਿਰਤੀ
ਘੁੰਢ ਸਿਆਸੀ ਲਾਹ ਤੁਰੀਆਂ, ਦਿੱਲੀ ਦੀਆਂ ਚੇਲੀਆਂ ਹੁਣ

ਫ਼ਿਕਰ ਨਹੀਂ ਪੰਜਾਬ ਮੇਰੇ ਦਾ, ਢਿੱਡ ਪਲੋਸਣ ਆਏ ਖੁਦ ਦੇ
“ਬਾਲੀ” ਰਾਜ ਰਖੇਲ਼ਾਂ ਲੁੱਟਣ, ਮਿਲਕੇ ਮੇਲਾ ਮੇਲੀਆ ਹੁਣ

ਬਲਜਿੰਦਰ ਸਿੰਘ “ਬਾਲੀ ਰੇਤਗੜੵ “

9465129168
7087629168

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਨਸਾਨੀਅਤ
Next articleਕੁਦਰਤ