ਗ਼ਜ਼ਲ

ਮੁਹੰਮਦ ਮੁਸਤਫ਼ਾ ਰਾਜ ਆਰਾਈਂ

(ਸਮਾਜ ਵੀਕਲੀ)

ਵੈਰ ਭੁਲਾਉਣ ਦੀ ਗੱਲ ਕਰੀਏ
ਰਾਂਦ ਮੁਕਾਉਣ ਦੀ ਗੱਲ ਕਰੀਏ

ਅੱਧ ਵਿੱਚ ਟੁੱਟੀ ਯਾਰੀ ਨੂੰ
ਤੋੜ ਨਿਭਾਉਣ ਦੀ ਗੱਲ ਕਰੀਏ

ਮਾਇਆ ਜਾਂਦੀ ਤੇ ਜਾਣਦਿਉ
ਪੱਤ ਬਚਾਉਣ ਦੀ ਗੱਲ ਕਰੀਏ

ਬੇਰੁਖ਼ੀਆਂ ਦੇ ਕੰਡਿਆਂ ਵਿੱਚ
ਫੁੱਲ ਉਗਾਉਣ ਦੀ ਗੱਲ ਕਰੀਏ

ਦੁੱਖ ਵੰਡਾ ਕੇ ਦੁਖੀਆਂ ਦੇ
ਸੁੱਖ ਵਰਤਾਉਣ ਦੀ ਗੱਲ ਕਰੀਏ

ਨਫ਼ਰਤ ਵਾਲੀ ਲੱਗੀ ਰਾਜ
ਅੱਗ ਬੁਝਾਉਣ ਦੀ ਗੱਲ ਕਰੀਏ

ਮੁਸਤਫਾ ਰਾਜ (ਲਹਿੰਦਾ ਪੰਜਾਬ)

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੋਮੀ ਘੜਾਮੇਂ ਵਾਲ਼ਾ ਦਾ ਬੜੋਦੀ (ਟੋਲ ਪਲਾਜ਼ਾ) ‘ਤੇ ਪ੍ਰੋਗਰਾਮ 27 ਨੂੰ
Next articleਹੱਕਾਂ ਦੀ ਲੜਾਈ