HOME ਐੱਸ. ਡੀ. ਕਾਲਜ ਵਿਖੇ ‘ਗ਼ਜ਼ਲ ਨਾਈਟ’ ਦਾ ਆਯੋਜਨ ਸੂਫ਼ੀ ਗਾਇਕ ਸੁਰਿੰਦਰ ਖ਼ਾਨ...

ਐੱਸ. ਡੀ. ਕਾਲਜ ਵਿਖੇ ‘ਗ਼ਜ਼ਲ ਨਾਈਟ’ ਦਾ ਆਯੋਜਨ ਸੂਫ਼ੀ ਗਾਇਕ ਸੁਰਿੰਦਰ ਖ਼ਾਨ ਨੇ ਬੰਨ੍ਹਿਆ ਸਮਾਂ

1

ਬਰਨਾਲਾ,   (ਸਮਾਜ ਵੀਕਲੀ)   (ਚੰਡਿਹੋਕ) ਐੱਸ. ਡੀ. ਕਾਲਜ ਦੀ 70ਵੀਂ ਵਰ੍ਹੇਗੰਢ ਨੂੰ ਸਮਰਪਿਤ ਬੀਤੇ ਦਿਨੀਂ ਕਾਲਜ ਵਿਖੇ ਇੱਕ ਵਿਸ਼ੇਸ਼ ‘ਗ਼ਜ਼ਲ ਨਾਈਟ’ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਪੀਆਰਓ ਪ੍ਰੋ. ਸ਼ੋਇਬ ਜ਼ਫ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੱਭਿਆਚਾਰਕ ਸ਼ਾਮ ਵਿੱਚ ਪ੍ਰਸਿੱਧ ਸੂਫ਼ੀ ਗਾਇਕ ਸੁਰਿੰਦਰ ਖ਼ਾਨ ਨੇ ਆਪਣੀ ਮਖ਼ਮਲੀ ਆਵਾਜ਼ ਰਾਹੀਂ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸੇ ਕਾਲਜ ਦੇ ਸਾਬਕਾ ਵਿਦਿਆਰਥੀ ਰਹਿ ਚੁੱਕੇ ਇਸ ਨਾਮਵਰ ਗਾਇਕ ਨੇ ਆਪਣੀ ਗਾਇਕੀ ਦਾ ਆਗਾਜ਼ ਸੂਫ਼ੀਆਨਾ ਕਲਾਮ ਨਾਲ ਕੀਤਾ। ਉਹਨਾਂ ਨੇ ਇੱਕ ਤੋਂ ਬਾਅਦ ਇੱਕ ਚਰਚਿਤ ਗ਼ਜ਼ਲਾਂ ਅਤੇ ਗੀਤ ਪੇਸ਼ ਕਰਕੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ। ਉਹਨਾਂ ਨੇ ਦਰਸ਼ਕਾਂ ਨਾਲ ਆਪਣੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿਵੇਂ ਇਸੇ ਕਾਲਜ ਦੀਆਂ ਸਟੇਜਾਂ ਨੇ ਉਹਨਾਂ ਦੇ ਗਾਇਕੀ ਦੇ ਸਫ਼ਰ ਦੀ ਨੀਂਹ ਰੱਖੀ ਅਤੇ ਅਧਿਆਪਕਾਂ ਵੱਲੋਂ ਮਿਲੇ ਮਾਰਗਦਰਸ਼ਨ ਨੇ ਉਹਨਾਂ ਨੂੰ ਅੱਜ ਇਸ ਮੁਕਾਮ ‘ਤੇ ਪਹੁੰਚਾਇਆ ਹੈ। ਕਾਲਜ ਦੇ ਵਿਹੜੇ ਵਿੱਚ ਬਿਤਾਇਆ ਹਰ ਪਲ ਅੱਜ ਵੀ ਉਹਨਾਂ ਦੇ ਜ਼ਿਹਨ ਵਿੱਚ ਤਾਜ਼ਾ ਹੈ। ਕਾਲਜ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਨੇ ਆਪਣੇ ਸਵਾਗਤੀ ਸ਼ਬਦਾਂ ਵਿਚ ਕਿਹਾ ਕਿ ਸਾਡੇ ਕਾਲਜ ਦੇ ਪੜ•ੇ ਹੋਏ ਵਿਦਿਆਰਥੀ ਅੱਜ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬੀ ਸੱਭਿਆਚਾਰ ਅਤੇ ਸੂਫ਼ੀ ਗਾਇਕੀ ਦਾ ਨਾਮ ਰੌਸ਼ਨ ਕਰ ਰਹੇ ਹਨ। ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਿੱਚ ਸਹਾਈ ਹੁੰਦੇ ਹਨ। ਪ੍ਰੋ. ਗੌਰਵ ਸਿੰਗਲਾ ਦੀ ਦੇਖਰੇਖ ਵਿਚ ਹੋਏ ਇਸ ਸਮਾਗਮ ਵਿਚ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਨਰੇਸ਼ ਕੁਮਾਰ ਸਿੰਗਲਾ, ਮੀਤ ਪ੍ਰਧਾਨ ਸ੍ਰੀ ਰਾਹੁਲ ਅੱਤਰੀ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਵਿੱਤ ਸਕੱਤਰ ਡਾ. ਐਮਐਲ ਬਾਂਸਲ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਜੁਆਇੰਟ ਵਿੱਤ ਸਕੱਤਰ ਡਾ. ਰਾਹੁਲ ਗਾਰਗੀ, ਸਾਬਕਾ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਮੈਂਬਰ ਸ੍ਰੀ ਭੂਸ਼ਣ ਬਾਂਸਲ, ਮੈਂਬਰ ਸ਼੍ਰੀ ਵਿਕਾਸ ਬਾਂਸਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡੀਨਲੂ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸੈਣੀ, ਵਿਧਾਇਕ ਸ੍ਰੀ ਕੁਲਦੀਪ ਸਿੰਘ ਢਿੱਲੋਂ, ਕਾਲਜ ਦੇ ਸਾਬਕਾ ਅਧਿਆਪਕ ਤੇ ਵਿਦਿਆਰਥੀ, ਸਮੂਹ ਸਟਾਫ਼ਲੂ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਸੰਗੀਤ ਪ੍ਰੇਮੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਦਸਮੇਸ਼, ਕਲੱਬ ਰੋਪੜ ਨੇ ਖੂਨਦਾਨ ਕੈਂਪ ਲਗਾਇਆ 
Next article*ਵਿਧਾਇਕ ਸੰਤੋਸ਼ ਕਟਾਰੀਆ ਨੇ ਪਿੰਡ ਚਣਕੋਆ ਵਿੱਚ 16 ਲੱਖ ਦੀ ਲਾਗਤ ਨਾਲ ਬਣੀਆਂ ਗਲੀਆਂ ਦਾ ਕੀਤਾ ਉਦਘਾਟਨ*