HOME ਦਸਮੇਸ਼, ਕਲੱਬ ਰੋਪੜ ਨੇ ਖੂਨਦਾਨ ਕੈਂਪ ਲਗਾਇਆ 

ਦਸਮੇਸ਼, ਕਲੱਬ ਰੋਪੜ ਨੇ ਖੂਨਦਾਨ ਕੈਂਪ ਲਗਾਇਆ 

2
ਰੋਪੜ,  (ਸਮਾਜ ਵੀਕਲੀ)   (ਰੋਮੀ ਘੜਾਮਾਂ): ਦਸਮੇਸ਼ ਯੂਥ ਕਲੱਬ, ਗ੍ਰੀਨ ਐਵੇਨਿਊ ਵੱਲੋਂ ਉੱਘੇ ਪ੍ਰਾਪਰਟੀ ਕਾਰੋਬਾਰੀ ਬਘੇਲ ਸਿੰਘ ਦੇ ਸਹਿਯੋਗ ਦੇ ਨਾਲ਼ ਗੋਬਿੰਦ ਵੈਲੀ, ਰੋਪੜ ਵਿਖੇ ਸਲਾਨਾ ਕੀਰਤਨ ਸਮਾਗਮ ਦੌਰਾਨ ਖੂਨਦਾਨ ਕੈਂਪ ਲਗਾਇਆ ਗਿਆ। ਜਿਸਦਾ ਮੁੱਖ ਉਦੇਸ਼ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਨਾ ਅਤੇ ਜ਼ਰੂਰਤਮੰਦ ਮਰੀਜ਼ਾਂ ਦੀ ਸਹਾਇਤਾ ਕਰਨਾ ਸੀ। ਕੈਂਪ ਵਿੱਚ ਖੂਨਦਾਨੀਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ। ਜਿਸ ਦੇ ਚਲਦਿਆਂ ਕੁੱਲ 46 ਯੂਨਿਟ ਖੂਨ ਇਕੱਤਰ ਹੋਇਆ। ਮੁੱਖ ਮਹਿਮਾਨ ਵਜੋਂ ਪਵਨ ਕੁਮਾਰ ਐਸ.ਐਚ.ਓ. ਥਾਣਾ ਸਿਟੀ ਅਤੇ ਸਮਾਜ ਸੇਵੀ ਦਵਿੰਦਰ ਸਿੰਘ ਜਟਾਣਾ ਸ਼ਾਮਲ ਹੋਏ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਵੱਲੋਂ ਖੂਨ ਦਾਨ ਕਰਨ ਵਾਲੇ ਦਾਨੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਸੇਵਾ ਕਾਰਜ ਜਾਰੀ ਰੱਖਣ ਦਾ ਵਿਸ਼ਵਾਸ ਦਿੱਤਾ ਗਿਆ। ਇਸ ਮੌਕੇ ਮਨਜੀਤ ਸਿੰਘ, ਨਿਰੰਜਨ ਸਿੰਘ, ਹਰਪ੍ਰੀਤ ਸਿੰਘ ਭੂਰਾ, ਜਸਵਿੰਦਰ ਸਿੰਘ ਬਾਲਾ, ਜਗਦੀਪ ਸਿੰਘ ਥਲੀ, ਅਮਨਿੰਦਰ ਸਿੰਘ ਐਮਸੀ, ਅਜਮੇਰ ਸਿੰਘ ਸਰਪੰਚ, ਬਲਵਿੰਦਰ ਸਿੰਘ, ਸ਼ਨੀ, ਮਹਿਕਪਾਲ ਸਿੰਘ, ਗਗਨਪ੍ਰੀਤ ਸਿੰਘ, ਪਰਮਜੀਤ ਸਿੰਘ, ਅਮਨਪ੍ਰੀਤ ਸਿੰਘ ਜੇਈ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਲਾਚੋਰ ਤੋਂ ਨਵਾਂਸ਼ਹਿਰ ਤੱਕ ਦੀ ਸੜਕ 5.5 ਕਰੋੜ ਵਿੱਚ ਬਣੇਗੀ – ਹਲਕਾ ਇੰਚਾਰਜ ਬੱਲੂ
Next articleਐੱਸ. ਡੀ. ਕਾਲਜ ਵਿਖੇ ‘ਗ਼ਜ਼ਲ ਨਾਈਟ’ ਦਾ ਆਯੋਜਨ ਸੂਫ਼ੀ ਗਾਇਕ ਸੁਰਿੰਦਰ ਖ਼ਾਨ ਨੇ ਬੰਨ੍ਹਿਆ ਸਮਾਂ