(ਸਮਾਜ ਵੀਕਲੀ)
ਹੈ ਵਿਰਾਸਤ ਧਰਤ ਸਾਡੀ, ਪੁਰਖਿਆਂ ਦੀ ਬਾਰ ਹੈ
ਸਾਂਭ ਸ਼ਿਕਰੇ ਆਪਣੇ ਤੂੰ, ਕੌਮ ਖੁਦ ਸਰਕਾਰ ਹੈ
ਸਿਰਜਿਆ ਹੈ ਪੱਥਰਾਂ ਦਾ, ਸ਼ਹਿਰ ਸਾਡੀ ਹਿੱਕ ‘ਤੇ
ਰੁਕ ! ਸ਼ਿਵੇ ਬਲ਼ਦੇ ਅਜੇ ਤਾਂ, ਅਣਖ ਦੀ ਇਹ ਹਾਰ ਹੈ
ਜੰਗ ਜ਼ਾਰੀ ਰਹਿਣਗੇ ਇਹ, ਸਮਝ ਨਾ ਤੂੰ ਡਰ ਗਏ
ਜੋਸ਼ ਭਾਂਬੜ ਬਣ ਬਲੇਗਾ, ਕਲਮ ਇਕ ਹਥਿਆਰ ਹੈ
ਕਿਉਂ ਨਿਆਂ ਸਾਨੂੰ ਮਿਲੇ ਨਾ, ਹਰ ਅਦਾਲਤ ਚੁੱਪ ਕਿਉਂ
ਹਰ ਚੁਰਾਸੀ ਜਖ਼ਮ ਦੇ ਕੇ, ਕਰਦੀ ਤਾਰੋ- ਤਾਰ ਹੈ
ਕਿਉਂ ਵਧੀਕੀਆਂ ਸਹਾਂਗੇ, ਅੜ ਲਵਾਂਗੇ ਫੈਸਲ਼ੈ
ਜਾਣਦੇ ਹਾਂ ਤੀਰ ਸ਼ਾਹੀ, ਹਿੱਕੋਂ ਹੋਣਾ ਪਾਰ ਹੈ
ਕਫ਼ਨ ਸਿਰ “ਤੇ ਬੰਨ ਲੜਦੇ,ਹੱਦ ਉੱਪਰ ਰਾਤ ਦਿਨ
ਕਿਉਂ ਰਿਹੈ ਪਰ ਹੱਕ ਖਾਤਰ, “ਰੇਤਗੜੵ ” ਤਕਰਾਰ ਹੈ
ਚੰਡੀਗੜ੍ਹ ਪੰਜਾਬ ਦਾ ਸੀ, ਇਹ ਰਹੂ ਪੰਜਾਬ ਦਾ
ਹੱਕ ਤੇਰੇ ਵਿੱਚ ਭਾਂਵੇ, ਲਿਖ ਰਿਹਾ ਅਖ਼ਵਾਰ ਹੈ
ਮੋਹਰਾ ਤੂੰ ਰੱਖਦਾ ਹੈਂ, ਸ਼ਾਜਿਸ਼ਾਂ ਨੂੰ ਘੜਨ ਲਈ
ਸੱਚ ਤੇਰੇ ਤੇ ਰਿਹਾ ਨਾ, ਭੋਰਾ ਵੀ ਇਤਵਾਰ ਹੈ
ਰੜਕਦਾ ਹੀ ਤਾਜ਼ ਸਾਡਾ, ਕਿਉਂ “ਬਾਲੀ” ਦੀ ਅੱਖ ਨੂੰ
ਚਾਲ ਸ਼ਕੁਨੀ ਚੱਲਿਓ ਜੇ , ਤੇਗ਼ ਹੋਣੀ ਪਾਰ ਹੈ
ਬਾਲੀ ਰੇਤਗੜੵ
+919465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly