(ਸਮਾਜ ਵੀਕਲੀ)
ਕਹੇ ਰਾਤ ਨੂੰ ਦਿਨ ਤੇ ਦਿਨ ਨੂੰ ਰਾਤ ਕਹੇ
ਜੋ ਹਾਕਮ ਦੇ ਮੂੰਹ ਆਵੇ ਉਹ ਬਾਤ ਕਹੇ
ਬੰਦਾ ਤਾਂ ਸੁੱਖ ਨੂੰ ਹੀ ਦਾਤ ਸਮਝਦਾ ਹੈ
ਤੇ ਰੱਬ ਚਾਹੇ ਦੁੱਖ ਨੂੰ ਵੀ ਇਹ ਦਾਤ ਕਹੇ
ਮੈਂ ਆਵਾਂ ਤੇ ਕਿਉਂ ਤੂੰ ਛੱਤਰੀ ਤਾਣ ਲਵੇਂ
ਖ਼ਾਬਾਂ ਵਿਚ ਆਕੇ ਮੈਨੂੰ ਬਰਸਾਤ ਕਹੇ
ਜ਼ਹਿਰ ਪਿਆਲੇ ਹੋਰਾਂ ਨੂੰ ਜੋ ਵੰਡਦਾ ਹੈ
ਉਹ ਆਖੇ ਦੁਨੀਆਂ ਉਸਨੂੰ ਸੁਕਰਾਤ ਕਹੇ
ਅੰਦਰ ਬਾਹਰ ਹਰ ਪਾਸੇ ਹੀ ਨ੍ਹੇਰਾ ਹੈ
ਤੇ ਉਹ ਭੋਲਾ ਇਸਨੂੰ ਹੀ ਪਰਭਾਤ ਕਹੇ
ਬੰਦਾ ਹੈਂ ਤਾਂ ਕੰਮ ਵੀ ਬੰਦਿਆਂ ਵਾਲੇ ਕਰ
ਮੈਨੂੰ ਇਹ ਵੀ ਮੇਰੀ ਆਦਮਜ਼ਾਤ ਕਹੇ
ਅਨੁਪਿੰਦਰ ਸਿੰਘ
9813646608
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly