ਕਵਿਤਾ

(ਸਮਾਜ ਵੀਕਲੀ)

ਆਇਆ ਪੋਹ ਦਾ ਮਹੀਨਾ ਲੈ ਕੇ ਦੁੱਖਾਂ ਦੀ ਸੌਗਾਤ,
ਦਾਦੀ ਪੋਤਿਆਂ ਨੂੰ ਕਹਿੰਦੀ ਸੁਣੋ ਕੰਨ ਖੋਲ ਬਾਤ।
ਵਿੱਚ ਲਾਲਚ ਤੇ ਆ ਕੇ ਵੱਡੇ ਖਵਾਬ ਨਾ ਸਜਾਏਓ।
ਜਾਂ ਕੇ ਸੂਬੇ ਦੀ ਕਚੈਹਰੀ ਫਤਿਹ ਗੱਜ ਕੇ ਬੁਲਾਏਓ।

ਹਿੰਦੂ ਧਰਮ ਲਈ ਦਿੱਤੀ ਤੁਹਾਡੇ ਦਾਦਾ ਕੁਰਬਾਨੀ,
ਮੈਂ ਵੀ ਵਾਰ ਦੇਣੀ ਕੌਮ ਉਤੋਂ ਪੁੱਤ ਦੀ ਨਿਸ਼ਾਨੀ।
ਜਿੰਨੇ ਮਰਜ਼ੀ ਤਸੀਹੇ ਦੇਣ ਨਾ ਘਬਰਾਏਓ।
ਜਾਂ ਕੇ ਸੂਬੇ ਦੀ ਕਚੈਹਰੀ ਫਤਿਹ ਗੱਜ ਕੇ ਬੁਲਾਏਓ।

ਫੜ੍ਹ ਅੱਗ ਵਿੱਚ ਸਾੜਨਗੇ ਹੱਥਾਂ ਦੇ ਉਹ ਪੋਟੇ,
ਕੱਲ੍ਹ ਹੋਣੀ ਮੈਥੋਂ ਖੋਹਣੇ ਮੇਰੇ ਜਿਗਰ ਦੇ ਟੋਟੇ।
ਮਿਲੂ ਮੰਜਿਲ ਨਾ ਦਾਦੇ ਵਾਲੀ ਰਾਹ ਨੂੰ ਭੁੱਲਾਏਓ।
ਜਾਂ ਕੇ ਸੂਬੇ ਦੀ ਕਚੈਹਰੀ ਫਤਿਹ ਗੱਜ ਕੇ ਬੁਲਾਏਓ।

ਮੈਨੂੰ ਪਤਾ ਐ ਕੇ ਲਾਲ ਮੇਰੇ ਮੁੜ ਕੇ ਨਹੀਂ ਆਉਣੇ,
ਮੈਂ ਵੀ ਛੱਡ ਕੇ ਸਰੀਰ ਚਾਲੇ ਵਤਨਾਂ ਨੂੰ ਪਾਉਣੇ।
ਐਸੀ ਸਿੱਖੀ ਦੀ ਦਵਿੰਦਰਾ ਵੇ ਨੀਂਹ ਰੱਖ ਜਾਏਓ।
ਜਾਂ ਕੇ ਸੂਬੇ ਦੀ ਕਚੈਹਰੀ ਫਤਿਹ ਗੱਜ ਕੇ ਬੁਲਾਏਓ।

ਕੈਪਟਨ ਦਵਿੰਦਰ ਸਿੰਘ ਜੱਸਲ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਮੁਖੀ ਲਿਪੀ ਦੇ ਅੱਖਰ ‘ਲ’ ਪੈਰ-ਬਿੰਦੀ (ਲ਼) ਕਦੋਂ ਪਾਈਏ?
Next articleਗ਼ਜ਼ਲ