(ਸਮਾਜ ਵੀਕਲੀ)
ਰਾਤੀਂ ਨੀਂਦਰ ਨੇ ਇਕ ਸੁਪਨਾ ਫ਼ਿਲਮਾਇਆ ਹੈ
ਛਮ ਛਮ ਕਰਦਾ ਕੋਈ ਸਾਡੇ ਘਰ ਆਇਆ ਹੈ
ਲੱਖਾਂ ਵਾਰੀ ਮੈਂ ਗ਼ਜ਼ਲਾਂ ਤੋਂ ਸਦਕੇ ਜਾਵਾਂ
ਜਿੰਨਾਂ ਮੈਨੂੰ ਹੀਰੇ ਵਾਂਗੂੰ ਰੁਸ਼ਨਾਇਆ ਹੈ
ਤ੍ਹਾਨੇ, ਮੇਣ੍ਹੇ, ਗ਼ਮ ਦਰਦਾਂ ਦੇ ਢੇਰ ਖ਼ਜ਼ਾਨੇ
ਤੋਲ ਲਵੋ ਮੇਰੇ ਕੋਲੇ ਕਿੰਨਾ ਸਰਮਾਇਆ ਹੈ
ਨਿੱਤ ਸਵੇਰੇ ਉਠ ਕੇ ਮੈਂ ਸੋਚੀਂ ਪੈ ਜਾਵਾਂ
ਇਸ ਰਾਜੇ ਨੇ ਕਿਉਂ? ਐਨਾ ਤੁਖ਼ਮ ਮਚਾਇਆ ਹੈ
ਹੁਣ ਮਿਲਿਆ ਹੁਣ ਮਿਲਿਆ ਮੈਨੂੰ ਢੇਰ ਖ਼ਜ਼ਾਨਾ
ਇੰਨ੍ਹਾਂ ਹੀ ਆਸਾਂ ਨੇ ਦਿਲ ਨੂੰ ਭਰਮਾਇਆ ਹੈ
ਚੜ੍ਹਦੇ ਸੂਰਜ ਹੀ ਪੰਛੀ ਉੜਨੇ ਲਗ ਜਾਂਦੇ
ਉੱਲੂ ‘ਤੇ ਚਮਗਿੱਦੜ ਨੂੰ ਨਾ ਇਹ ਭਾਇਆ ਹੈ
‘ਲੋਟੇ’ ਨੂੰ ਭਰਮਾਉਣੇ ਖ਼ਾਤਰ ਲੱਖਾਂ ਆਏ
ਕਲਮ ਚਲਾ ਅਣਖਾਂ ਦੀ ਸਭ ਨੂੰ ਦੌੜਾਇਆ ਹੈ
ਲੋਟੇ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly