ਬਾਗੀ

(ਸਮਾਜ ਵੀਕਲੀ)

“ਨੀ ਗੱਲ ਸੁਣਦੀਏਂ ਨੂੰਹ ਰਾਣੀਏ ” ।

” ਹਾਂ ਜੀ ” ‘ਦੱਸੋ ਮੰਮੀ ਜੀ’ ਕੀ ਹੁਕਮ ਹੈ ਜੀ।

ਨਹੀਂ ਪੁੱਤ, ਹੁਕਮ ਤੇ ਕੋਈ ਨਹੀਂ।

ਫਿਰ ਵੀ ਮੰਮੀ, “ਕੋਈ ਤਾਂ ਗੱਲ ਹੈ” ਜੋ ਤੁਸੀਂ ਹਾਕ ਮਾਰੀ।

ਦਿਲਪ੍ਰੀਤ ਧੀਏ, ਮੈਂ ਤਾਂ, “ਐਂ ਕਹਿੰਦੀ ਸੀ”

ਹਾਂ ਜੀ, ਦੱਸੋ, ” ਕੀ ਕਹਿੰਦੇ ਸੀ”

ਬਸ ਆਹੀ ਕਿ ਵਕਤ ਬੜਾ ਮਾੜਾ ਆ ਗਿਆ ਹੈ, ਜਵਾਨ ਕੁੜੀਆਂ ਨੂੰ ਘਰੋਂ ਬਾਹਰ ਭੇਜਣਾ , ਹੁਣ ਖਤਰੇ ਤੋਂ ਘੱਟ ਨਹੀਂ ਭਾਈ, ਅਪਣੀ ਲਵਪ੍ਰੀਤ ਨੇ ਸੁੱਖ ਨਾਲ ਬਾਰਾਂ ਜਮਾਤਾਂ ਪਾਸ ਕਰ ਲਈਆਂ ਹਨ, ਹੁਣ ਆਪਾਂ ਇਸਨੂੰ ਹੋਰ ਅੱਗੇ ਨਹੀਂ ਪੜ੍ਹਾਉਣਾ।

ਪਰ “ਕਿਉਂ ਮੰਮੀ ਜੀ” ਲਵਪ੍ਰੀਤ ਦਾ ਕੋਈ ਉਲਾਹਮਾ ਆਇਆ।

ਨਹੀਂ ” ਕੋਈ ਉਲਾਹਮਾ ” ਨਹੀਂ ਆਇਆ।

ਫਿਰ ” ਕਿਉਂ ਨਹੀਂ ਪੜ੍ਹਾਉਣਾ ” ਹੋਰ ਅੱਗੇ।

ਬਸ ” ਜੋ ਮੈਂ ਕਹਿ ਤਾ” ‘ਸੋ ਕਹਿ ਤਾ’ ਨਹੀਂ ਪੜ੍ਹਾਉਣਾ ਹੋਰ ਅੱਗੇ।

ਪਰ ” ਮੰਮੀ ਜੀ ”

ਪਰ, ਪੁਰ ” ਕੁਝ ਨਹੀਂ ” ਇਹ ਮੇਰੀ ਪੱਥਰ ‘ਤੇ ਲਕੀਰ ਹੈ।

ਬੇਵਸ ਹੋ ਦਿਲਪ੍ਰੀਤ ਅੰਦਰ ਚਲੀ ਗਈ, ਤੇ ਆਪਣੇ ਆਪ ਨਾਲ ਗੱਲ ਕਰਦੀ ਜਾਂਦੀ ਹੈ ,ਕਿ ਮੈਂ ਤਾਂ ਪੜ੍ਹਾਵਾਂਗੀ ਲਵਪ੍ਰੀਤ ਨੂੰ।
ਜੇਕਰ ” ਮੇਰੇ ਭਾਪਾ ਜੀ ਨੇ” ਵੀ ਮੇਰੀ ਦਾਦੀ ਜੀ ਦੀ ਮੰਨਕੇ, ਮੈਨੂੰ ਨਾ ਪੜ੍ਹਾਇਆ ਹੁੰਦਾ, ਤੇ ਅੱਜ ਮੈਂ ਸਰਕਾਰੀ ਹਾਈ ਸਕੂਲ ਦੀ ਮੁੱਖ ਅਧਿਆਪਕਾ ਨਾ ਹੁੰਦੀ।

” ਮੈਂ ਤਾਂ ਪੜ੍ਹਾਵਾਂਗੀ” ਹੋਰ ਪੜ੍ਹਾਵਾਂਗੀ ,ਲਵਪ੍ਰੀਤ ਨੂੰ……

ਬੇਸ਼ਕ ਸਾਰੇ ਪਰਿਵਾਰ ਤੋਂ ਬਾਗੀ ਹੀ ਕਿਉਂ ਨਾ ਹੋਣਾ ਪਵੇ, ਮੈਂ ਆਪਣੇ ਪਿਓ ਵਾਂਗ ਸਮੇਂ ਦੀ ਹਵਾ ਦਾ ਰੁਖ ਬਦਲਕੇ ਰਹਾਂਗੀ, ਮੈਂ ਆਪਣੀ ਧੀ ਨੂੰ ਪੜ੍ਹਾਵਾਂਗੀ, ” ਬਹੁਤ ਪੜ੍ਹਾਵਾਂਗੀ ”

ਭੁਪਿੰਦਰ ਸਿੰਘ ਬੋਪਾਰਾਏ

ਸੰਗਰੂਰ
ਸੰਪਰਕ 97797-91442

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ