ਗ਼ਜ਼ਲ

(ਸਮਾਜ ਵੀਕਲੀ)

ਇੰਝ ਦਿਲਾਂ ਨੂੰ ਭਾ” ਰਿਹਾ, ਤੇਰਾ ਮੰਮਾਂ ਪਾਪਾ ਕਹਿਣਾ
ਰੂਹਾਂ ਦੇ ਤਾਈਂ ਰਜਾ ਰਿਹਾ , ਤੇਰਾ ਮੰਮਾਂ ਪਾਪਾ ਕਹਿਣਾ

ਤੇਰੀ ਤੋਤਲੀ ਬੋਲੀ ਦੇ ਵਿੱਚ ਖ਼ੁਦਾ ਬੋਲਦਾ ਜਾਪੇ
ਅਨਹਦ ਨਾਦ ਵਜਾ ਰਿਹਾ, ਤੇਰਾ ਮੰਮਾਂ ਪਾਪਾ ਕਹਿਣਾ

ਮੁਸਕੁਰਾਹਟ ਤੇਰੀ ਕਲੀਆਂ ਨੂੰ ਮੁਸਕਾਉਣਾ ਦੱਸਦੀ
ਕੂੰਜ ਨੂੰ ਗੀਤ ਸਿਖਾ ਰਿਹਾ , ਤੇਰਾ ਮੰਮਾਂ ਪਾਪਾ ਕਹਿਣਾ

ਨਿੱਕੇ – ਨਿੱਕੇ ਪੈਰ ਤੇਰੇ ਤੂੰ ਭੱਜੀ ਫਿਰਦੀ ਘਰ ‘ਚ
ਸਾਨੂੰ ਮਗਰ ਭਜਾ ਰਿਹਾ , ਤੇਰਾ ਮੰਮਾਂ ਪਾਪਾ ਕਹਿਣਾ

ਸ਼ਬਦਾਂ ਅੰਦਰ ਸਿਫ਼ਤ ਨਾ ਤੇਰੀ ਮੈਂ ਪਰੋਵਾਂ “ਸੀਰਤ”
ਮੈਥੋਂ ਗ਼ਜ਼ਲ ਲਿਖਾ ਰਿਹਾ , ਤੇਰਾ ਮੰਮਾਂ ਪਾਪਾ ਕਹਿਣਾ

‘ਜਿੰਮੀ’ ਨੇ ਧੀ ਗੋਦੀ ਚੁੱਕੀ ਚੁੱਕੀਆਂ ਨਾਲ ਨੇ ਖੁਸ਼ੀਆਂ
ਖੁਸ਼ੀਆਂ ਦੂਣ ਸਵਾ ਰਿਹਾ , ਤੇਰਾ ਮੰਮਾਂ ਪਾਪਾ ਕਹਿਣਾ

 ਜਿੰਮੀ ਅਹਿਮਦਗੜ੍ਹ

ਫੋਨ / 8195907681

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਨਵੰਬਰ ਮਹਾ ਦਿਵਸ ਨੂੰ ਸਮਰਪਿਤ ਪੰਜਾਬੀ ਭਾਸ਼ਾ ਦੀ ਮਹੱਤਤਾ ਸਬੰਧੀ ਭਾਸ਼ਣ ਮੁਕਾਬਲੇ ਕਰਵਾਏ