(ਸਮਾਜ ਵੀਕਲੀ)
ਬੇਗਾਨੀ ਨਾਰ ਤੇ ਜੋ ਰੱਖੇ ਅੱਖ,
ਇੱਕ ਦਿਨ ਉਸ ਦੇ ਪੱਲੇ ਰਹੇ ਨਾ ਕੱਖ।
ਪੱਥਰ ਦਿਲ ਇਨਸਾਨ ਕਦੇ ਨਾ ਪਿਘਲੇ,
ਭਾਵੇਂ ਉਹ ਦੀਆਂ ਮਿੰਨਤਾਂ ਕਰ ਲਉ ਲੱਖ।
ਨਮ ਹੋ ਗਏ ਸਨ ਭੈਣ-ਭਰਾ ਦੇ ਨੈਣ,
ਉਹ ਜਦ ਹੋਏ ਇੱਕ, ਦੂਜੇ ਤੋਂ ਵੱਖ।
ਮੈਂ ਉਸ ਨੂੰ ਦੋਸ਼ੀ ਨਾ ਕਦੇ ਵੀ ਲੱਗਦਾ,
ਜੇ ਉਹ ਸੁਣ ਲੈਂਦਾ ਮੇਰਾ ਵੀ ਪੱਖ।
ਉਹ ਬੱਚੇ ਕਦੇ ਅੱਗੇ ਨ੍ਹੀ ਵੱਧ ਸਕਦੇ,
ਜੋ ਆਪਣੇ ਮਾਂ-ਪਿਉ ਨੂੰ ਸਮਝਣ ਕੱਖ।
ਬੰਦੇ ਦਾ ਨਾਂ ਉਸ ਦੇ ਕੰਮ ਚਮਕਾਣ,
ਭਾਵੇਂ ਉਸ ਦਾ ਕੋਈ ਨਾਂ ਲਉ ਰੱਖ।
ਉਸ ਨੂੰ ਫਿਰ ਜਿੱਤ-ਹਾਰ ਬਰਾਬਰ ਲੱਗੇ,
ਜਿਸ ਨੇ ਮਜ਼ਾ ਹਾਰ ਦਾ ਲਿਆ ਹੋਵੇ ਚੱਖ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly