(ਸਮਾਜ ਵੀਕਲੀ)
ਇੱਕੋ ਹੈ ਭਗਵਾਨ ਤੇ ਅੱਲਾ,
ਫੜ ਲੈ ਆਪਣੇ ਮਨ ਦਾ ਪੱਲਾ।
ਬੱਚਿਆਂ ਨੇ ਕਦੇ ਖ਼ੁਸ਼ ਨ੍ਹੀ ਹੋਣਾ,
ਜਿੰਨਾ ਮਰਜ਼ੀ ਭਰ ਲੈ ਗੱਲਾ।
ਤੇਰੇ ਨਾਲ ਕਿਸੇ ਨ੍ਹੀ ਜਾਣਾ,
ਜਿਸ ਦਾ ਮਰਜ਼ੀ ਫੜ ਲੈ ਪੱਲਾ।
ਹਿੰਮਤ ਦਾ ਤੂੰ ਲੜ ਨਾ ਛੱਡੀਂ,
ਜੇ ਦੁੱਖਾਂ ਨੇ ਬੋਲਿਆ ਹੱਲਾ।
ਲੂਣ ਨਾ ਛੜਕਾਈਂ ਭੁੱਲ ਕੇ ਵੀ,
ਜ਼ਖਮ ਕਿਸੇ ਦਾ ਵੇਖ ਕੇ ਅੱਲਾ।
ਲੋਪ ਪਲਾਂ ਵਿੱਚ ਇਹ ਹੋ ਜਾਵੇ,
ਮਾਇਆ ਵੇਖ ਕੇ ਹੋ ਨਾ ਝੱਲਾ।
ਕੱਲਾ ਜਾਣ ਤੇ ਅੱਖ ਭਰੀਂ ਨਾ,
ਜੱਗ ਤੇ ਤੂੰ ਆਇਆ ਸੀ ਕੱਲਾ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554