ਗ਼ਜ਼ਲ

ਮਦਨ ਮਦਹੋਸ਼ 
(ਸਮਾਜ ਵੀਕਲੀ) 
ਧਰਤੀ ਹੇਠਾਂ ਪਾਣੀ ਹੈ ਨਈਂ ਅੰਬਰਾਂ ਕੋਲ ਹਵਾਵਾਂ
ਯੁੱਗ ਯੁੱਗ ਜੀਓ ਪੁੱਤਰੋ ਮਾਵਾਂ ਕਿਵੇਂ ਦੇਣ ਦੁਆਵਾਂ
ਕਈ -ਕਈ ਵਰ੍ਹੇ ਮੇਲ ਨੀਂ ਹੁੰਦਾ ਸਕੇ ਭੈਣ‌-ਭਰਾਵਾਂ
ਕਦੇ ਤਾਂ ਬੋਲ ਬਨ੍ਹੇਰੇ ਆ ਕੇ ਤੂੰ ਵੀ ਕਾਲਿਆ ਕਾਂਵਾਂ
ਪੰਜ ਆਬ ਦਾ ਮਾਲਕ ਸੀ ਕਦੇ ਮੇਰਾ ਸੋਹਣਾ ਦੇਸ
ਨੌਜਵਾਨੀ  ਡੋਬ  ਲਈ ਏ ਨਸ਼ਿਆਂ ਦੇ ਦਰਿਆਵਾਂ
ਹਰ ਫਸਲ ‘ਤੇ ਹੋ ਰਿਹਾ ਹੈ ਜ਼ਹਿਰੀਲਾ ਛੜਕਾਵਾ
ਜੀਵਨ ਜੀਵਨ ਵਾਸਤੇ ਦੱਸ,ਕੀ ਛੱਡਾਂ? ਕੀ ਖਾਵਾਂ
ਪ੍ਰਦੇਸਾ ਵਿੱਚ ਆਪ ਤੋਰ ਕੇ ਆਪਣੇ ਛੈਲ ਛਬੀਲੇ
ਉੱਤੋਂ – ਉੱਤੋਂ  ਹੱਸਣ- ਖੇਡਣ  ਅੰਦਰੋਂ ਰੋਵਣ ਮਾਵਾਂ
ਪਿਉਂਦ ਚੜ੍ਹੀ ਹੈ ਭੋਜਪੁਰੀ ਦੀ ਮਾਂ ਬੋਲੀ ਦੇ ਸਿਰ
ਟੱਪੇ-ਬੋਲੀਆਂ ਵਿਰਸਾ ਕੀਕਣ ਬੱਚੇ ਨੂੰ ਸਮਝਾਵਾਂ
ਵਿੱਚ ਹਵਾ ਦੇ ਉੱਡਿਆ ਫਿਰੇ ਅੱਜ ਦਾ ਕਾਰੋਬਾਰੀ
ਨਾ ਹੀ ਪੱਕਾ ਘਰ ‘ਮਦਹੋਸ਼’ ਨਾ ਹੀ ਹੈ ਸਿਰਨਾਵਾਂ
ਮਦਨ ਮਦਹੋਸ਼ 
( 99141 42000) 
 #40, ਸੇਵਕ ਕਾਲੋਨੀ, ਪਟਿਆਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰੱਬ ਜਵਾਕ ਦੇ ਦਿੰਦਾ
Next articleਮਰਦਾਨੀ ਜਨਾਨੀ (ਲੜੀਵਾਰ ਕਹਾਣੀ) ਭਾਗ -6