ਮੈਂ ਸ਼ੁਕਰ ਕਰਾਂ……..

(ਸਮਾਜ ਵੀਕਲੀ)

ਦਾਤਾ ਜੀ ਮੈਂ ਸ਼ੁਕਰ ਕਰਾਂ,
ਤੇਰੀਆਂ ਦਿੱਤੀਆਂ ਦਾਤਾਂ ਦਾ।
ਸੋਹਣੀਆਂ ਇਹਨਾਂ ਪ੍ਰਭਾਤਾਂ ਦਾ।
ਨਿੱਘੀਆਂ,ਮਿੱਠੀਆਂ ਰਾਤਾਂ ਦਾ।
ਮਿਹਰ ਤੇਰੀ ਸੰਗ ਕਦੇ ਨਾ ਡਰਾਂ।
ਦਾਤਾ ਜੀ ਮੈਂ…..
ਤੇਰੇ ਦਿੱਤੇ ਹੱਥ ਪੈਰਾਂ ਲਈ।
ਪੱਲੇ ‘ਚ ਪਈਆਂ ਖ਼ੈਰਾਂ ਲਈ।
ਆਪਣੇ-ਆਪ ਤੇ ਗੈਰਾਂ ਲਈ।
ਤੇਰੀ ਰਜ਼ਾ ‘ਚ ਹੀ ਜੀਵਾਂ ਮਰਾਂ।
ਦਾਤਾ ਜੀ ਮੈਂ…..
ਤੇਰੀ ਰਹਿਮਤ ਬਹੁਤ ਹੈ ਵੱਡੀ।
ਬੈਠੇ ਆ ਅਸੀਂ ਝੋਲ਼ੀਆਂ ਅੱਡੀ।
ਸਾਨੂੰ ਨਾ ਤੂੰ ਕਦੇ ਵੀ ਛੱਡੀ।
ਤੇਰੇ ਚਰਨਾਂ ਵਿੱਚ ਜਿੱਤਾਂ,ਹਰਾਂ।
ਦਾਤਾ ਜੀ ਮੈਂ…..
ਮਾਇਆ ਦਾ ਜਾਲ਼ ਵਿਛਾਇਆ।
ਸਾਨੂੰ ਓਹਦੇ ਵਿੱਚ ਫਸਾਇਆ।
ਆਪਣੇ ਤੋਂ ਤੂੰ ਦੂਰ ਕਰਾਇਆ।
ਕਿੰਝ ਵਿਛੋੜਾ ਦੱਸ ਮੈਂ ਜ਼ਰਾਂ?
ਦਾਤਾ ਜੀ ਮੈਂ…..
ਤੂੰ ਦਾਤਾ ਸੱਚਾ ਦਾਤਾਰ ਹੈ।
ਸੱਭ ਪਾਸੇ ਤੇਰਾ ਹੀ ਪ੍ਰਸਾਰ ਹੈ।
ਬੱਚੇ ਤੇਰੇ ਨਦਾਨ ਲਾਚਾਰ ਹੈ।
ਜੇ ਨਜ਼ਰ ਸਵੱਲੀ ਹੋਵੇ, ਤਰਾਂ।
ਦਾਤਾ ਜੀ ਮੈਂ ਸ਼ੁਕਰ ਕਰਾਂ,
ਦਾਤਾ ਜੀ ਮੈਂ ਸ਼ੁਕਰ……
………ਸ਼ੁਕਰ, ਸ਼ੁਕਰ ਕਰਾਂ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਮ ਸੰਧੂਰੀ
Next article“ਖਿੜਦੇ ਫੁੱਲ”