(ਸਮਾਜ ਵੀਕਲੀ)
ਆਜਾ ਵਗਦੇ ਪਾਣੀ ਤੇ ਕੋਈ ਛੱਲ ਬਣਾਈਏ
ਲੰਘਦੀ ਜਾਂਦੀ ਜ਼ਿੰਦਗੀ ਦੀ ਹੁਣ ਗੱਲ ਬਣਾਈਏ
ਬਹੁਤ ਢੋ ਲਿਆ ਬੋਝਾ ਸਿਰ ਤੇ ਵਾਧੂ ਫ਼ਿਕਰਾਂ ਦਾ
ਕਰਕੇ ਹੌਂਸਲਾ ਮਸਲੇ ਦਾ ਕੋਈ ਹੱਲ ਬਣਾਈਏ
ਆਪਣੇ ਹੱਥੀਂ ਸਿਓਂ ਕੇ ਦਿਲ ਦੇ ਜ਼ਖ਼ਮਾਂ ਨੂੰ
ਫੱਟੜ ਸੱਧਰਾਂ ਲਈ ਰਾਹਤ ਦਾ ਵੱਲ ਬਣਾਈਏ
ਦਸਾਂ ਨਹੂੰਆਂ ਦੀ ਕਿਰਤ ਕਰਨ ਦੀ ਲੱਜ਼ਤ ਲੈ
ਸੁੱਖ ਦੀ ਰੋਟੀ ਨਾ’ ਖੁਸ਼ੀਆਂ ਦੀ ਅੱਲ ਬਣਾਈਏ
ਮਰੂੰ ਮਰੂੰ ਵੀ ਕਰਕੇ ਕੁਝ ਨਹੀਂ ਖੱਟ ਹੋਇਆ
ਆ ਹੁਣ ਜ਼ਿੰਦਾਦਿਲੀ ਨਾ’ ਨਵਾਂ ਕੱਲ ਬਣਾਈਏ
ਸ਼ਿਵਾਲੀ ਲਹਿਰਾਗਾਗਾ
ਗਣਿਤ ਅਧਿਆਪਕਾ
8289020303
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ