ਗ਼ਜ਼ਲ

(ਸਮਾਜ ਵੀਕਲੀ)

ਸਜਾਈ ਹੈ ਜਿਨ੍ਹਾਂ ਸੂਰਤ ਸੁਗਾਤਾਂ ਤੁਹਫਿਆਂ ਵਰਗੀ।
ਉਨ੍ਹਾਂ ਦੀ ਰੜਕਦੀ ਰਹਿੰਦੀ ਹੈ ਸੀਰਤ ਨ੍ਹੇਰਿਆਂ ਵਰਗੀ।

ਮਗਰ ਦੌੜਾਂ, ਫੜਾਂ ਉਸਨੂੰ, ਜਿਵੇਂ ਬੱਚਾ ਕੋਈ ਹੋਵਾਂ ,
ਮਿਲੇ ਕਿਧਰੇ ਅਗਰ ਮੈਨੂੰ ਮੁਹੱਬਤ ਤਿਤਲੀਆਂ ਵਰਗੀ।

ਕੋਈ ਮੁਸ਼ਕਿਲ ਨਹੀਂ ਰਹਿਣੀ ਝਨਾਅ ਵਿਚ ਡੁਬਦਿਆਂ ਮੈਨੂੰ,
ਨਦੀ ਤੱਕੀ ਜਦੋਂ ਗਹਿਰੀ ਮੈਂ ਤੇਰੀ ਅੱਖੀਆਂ ਵਰਗੀ ।

ਨਦੀ ਵੀ ਸ਼ੂਕਦੀ ਦੀ ਹੋਵੇ ਤੇ ਇੱਛਾ ਪਾਰ ਦੀ ਹੋਵੇ,
ਕਿਨਾਰੇ ਆ ਖੜ੍ਹੇ ਬਣ ਕੇ ਮੁਹੱਬਤ ਕਿਸ਼ਤੀਆਂ ਵਰਗੀ।

ਹਵਾਵਾਂ ਨਾਲ਼ ਸਾਡੀ ਜੇ ਇਵੇਂ ਨਿਭਣੀ ਨਿਭੀ ਜਾਵੇ,
ਮਿਲੇ ਜੇ ਜ਼ਿੰਦਗੀ ਸਾਨੂੰ ਮਿਲੇ ਤਾਂ ਪੱਤਿਆਂ ਵਰਗੀ।

ਹਨੇਰੇ ਨਾਲ਼ ਖਹਿਣਾ ਹੈ ਤੇ ਖਹਿ ਕੇ ਚਾਨਣਾ ਵੰਡਣਾ ,
ਦਲੇਰੀ ਜਦ ਕਦੇ ਹੋਵੇ ਤਾਂ ਹੋਵੇ ਦੀਵਿਆਂ ਵਰਗੀ।

ਅਗਰ ਆਉਣਾ ਉਨ੍ਹਾਂ ਨੇ ਹੈ ਚਲੇ ਆਵਣ ਹਮੇਸ਼ਾ ਲਈ,
ਨਹੀਂ ਮਨਜ਼ੂਰ ਹੈ ‘ਮੱਖਣਾ’! ਇਹ ਆਹਟ ਹਿਚਕੀਆਂ ਵਰਗੀ।

ਮੱਖਣ ਸੇਖੂਵਾਸ

ਮੋਬਾਈਲ : 98152 84587

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleLucknow hotel to be demolished after fire incident
Next articleਲਾਹੌਰ ਵਿਖੇ ਤਿੰਨ ਰੋਜਾ ਪੰਜਵੀਂ ਅੰਤਰ-ਰਾਸ਼ਟਰੀ ਪੰਜਾਬੀ ਕਾਨਫਰੰਸ ਆਯੋਜਿਤ