ਗ਼ਜ਼ਲ

(ਸਮਾਜ ਵੀਕਲੀ)

ਆਓ ਦੇਸ਼ ਪੰਜਾਬੀਓ , ਖ਼ਬਰਦਾਰ ਹੋਈਏ
ਫਿਰ ਤੋਂ ਨਾ ਕਿਸੇ ਸਾਜਿਸ਼ ਦਾ, ਸ਼ਿਕਾਰ ਹੋਈਏ

ਵੈਰੀ ਨੂੰ ਪਹਿਚਾਣੀਏ, ਤੇ ਵਾਰ ਕਰਨਾ ਸਿੱਖੀਏ
ਜੰਗੀ ਨਾਅਰਾ ‘ਮਗਰੋਂ, ਪਹਿਲਾਂ ਤਿਆਰ ਹੋਈਏ

ਸਿਰ ਆਪਣੇ ਨੂੰ ਵਰਤੀਏ, ਲੋੜ ਪਵੇ ‘ਤਾਂ ਵਾਰੀਏ
ਬਿਨਾਂ ਵਿਚਾਰਾਂ ਕਰਿਆਂ, ਨਾ ਆਰ ਪਾਰ ਹੋਈਏ

ਹਾਕਮ ਤੋਂ ਹੱਕ ਲੈਣੇ , ਤਾਂ ਏਕਾ ਬਹੁਤ ਜ਼ਰੂਰੀ
ਇੱਕ ਤੋਂ ਹੋਈਏ ਦੋ , ਤੇ” ਦੋ ਤੋਂ ਚਾਰ ਹੋਈਏ

ਮੁਸਲਮਾਂ’ ਜੇ ਹੋਈਏ , ਨਾ ਡਿੱਗੀਏ ਕਦੇ ਈਮਾਨੋਂ
ਈਨ ਕਦੇ ਨਾ ਮੰਨੀਏ , ‘ਜੇ ਸਰਦਾਰ ਹੋਈਏ

ਛਾਤੀ ਵਿੱਚ ਬਾਰੂਦ ਲਈ, ਥਾਂ – ਟਿਕਾਣਾ ਰੱਖੀਏ
ਜ਼ੇਕਰ ‘ਜਿੰਮੀ” ਸੱਚ ਦੇ , ਪਹਿਰੇਦਾਰ ਹੋਈਏ

 ਜਿੰਮੀ ਅਹਿਮਦਗੜ੍ਹ

ਫੋਨ / 8195907681

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੜੵੀਆ ਭੇਡਾਂ
Next articleਤਰਕਸ਼ੀਲਾਂ ਵੱਲੋਂ *ਚੇਤਨਾ ਪ੍ਰੀਖਿਆ ਦੇ ਜੇਤੂਆਂ ਦਾ ਸਨਮਾਨ ਸਮਾਰੋਹ ਸੰਪੰਨ*