(ਸਮਾਜ ਵੀਕਲੀ)
ਮੰਜ਼ਿਲ ਹਾਸਿਲ ਕਰਦਾ ਹਉਮੈਂ ਵਿਚ ਹਰਿਆ ਲਗਦੈ
ਭਾਂਡਾ ਅਕਲ ਦਾ ਊਣਾ ਰਹਿੰਦਾ ਉਂਞ ਭਰਿਆ ਲਗਦੈ
ਕਰਤਬ ਕਰਦੇ ਬੇੜੀ ਲੈ ਡੁੱਬੇ ਜੋ ਪਾਣੀ ਅੰਦਰ
ਬਿਨ ਚੱਪੂ ਦੇ ਕਰਦੇ ਸੀ, ਪਾਰ ਉਹ ਦਰਿਆ ਲਗਦੈ
ਨਿਰਵਸਤਰ ਹੋ ਕੇ ਵੰਡਣ ਪਿਆਲੇ ਭਰ ਭਰ ਦਾਰੂ ਜੋ
ਇਹ ਹੁਸਨ ਤਾਂ ਬਾਜ਼ਾਰੂ ਇਹਨਾ ਹੀ ਕਰਿਆ ਲਗਦੈ
ਬੇਸਬਰੀ ਨਾਲ ਕਰਦੇ ਨੇ ਇੰਤਜ਼ਾਰ ਹੁਣ ਦਿਨ ਦਾ
ਅਪਣੇ ਹੀ ਪਰਛਾਵੇਂ ਤੋਂ ਹਰ ਬੰਦਾ ਡਰਿਆ ਲਗਦੈ
ਆਲ੍ਹਣੇ ਵਿਚ ਸੀ ਆਸਣ ‘ਭੁੱਲਰਾ’ ਉਹਦੇ ਮੁਰਸ਼ਦ ਦਾ
ਪੰਛੀ ਐਵੇਂ ਅੰਬਰ ਛੂੰਹਦਾ ਛੂੰਹਦਾ ਮਰਿਆ ਲਗਦੈ
ਭੁੱਲਰ- ਕੋਟ ਈਸੇ ਖਾਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly